ਪੰਨਾ:ਅਰਸ਼ੀ ਝਲਕਾਂ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੰਡਰ ਵੇਚੀ ਸੱਜਰ ਆਂਦੀ,
ਪਰ ਬਛੜੇ ਨੂੰ ਗਾਂ ਨਹੀਂ ਮਿਲਨੀ।
ਸਭ ਨੂੰ ਸਭ ਕੁਝ ਮਿਲ ਜਾਣਾ ਏਂ,
ਬੱਚੀ ਤੈਨੂੰ ਮਾਂ ਨਹੀਂ ਮਿਲਣੀ।

ਮਿਲਨ ਵਾਲਿਆਂ ਨੂੰ ਮਠਿਆਈਆਂ,
ਤੈਨੂੰ ਸਜਰਾ ਹੰਦਾ ਵੀ ਨਾ।
ਆਰਤੀਆਂ ਨੂੰ ਘਿਉ ਦੀਆਂ ਜੋਤਾਂ,
ਤੇਰੇ ਸਿਰ ਨੂੰ ਬੰਦਾ ਵੀ ਨਾ।

ਹਛਾ ਤੇਰਾ ਓਹੋ ਜੇਹੜਾ,
ਪੱਥਰਾਂ ਦੇ ਵਿਚ ਰਿਜ਼ਕ ਪੁਚਾਵੇ।
ਤਤੀ ਵਾ ਨਾ ਲਗਣ ਦੇਵੇ,
ਭਖਦੇ ਆਵੇ ਵਿਚ ਬਚਾਵੇ।

~~~~

੪੭.