ਇਹ ਸਫ਼ਾ ਪ੍ਰਮਾਣਿਤ ਹੈ
ਫਿਰ ਦਰੀਆਂ ਵਿਛੀਆਂ ਅਸਟੇਜ ਸਜਾ ਲਏ,
ਲਾ ਲਾਊਡ ਸਪੀਕਰ ਤੇ ਬਟਨ ਦਬਾ ਲਏ ।
ਸਭ ਆਪੋ ਆਪਣੀ ਢਾਣੀ ਵਲ ਬੈਹ ਗਏ ।
ਕੁਝ ਆਗੂ ਅਗੇ ਆ ਬੋਲਣ ਡੈਹ ਗਏ।
ਇਕ ਗਰਜ ਕੇ ਆਖੇ ਅਖ ਪੁਟ ਓਇ ਸ਼ੇਰਾ,
ਅਜ ਗਿਦੜਾਂ ਰਲ ਕੇ ਘਰ ਲੁਟਿਆ ਤੇਰਾ ।
ਲਖਾਂ ਦੇ ਸਾਹਵੇਂ ਤੂੰ ਕਲਾ ਲੜਿਓਂਂ,
ਤੂੰ ਅਨਖ ਨਾ ਛਡੀ ਸੂਲੀ ਤੇ ਚੜ੍ਹਿਓਂ ।
ਦੁਨੀਆ ਤੇ ਤੇਰੇ ਜੀਵਨ ਦਾ ਢੰਗ ਨਹੀਂ,
ਅਜ ਕੌਮੀ ਝੰਡੇ ਵਿਚ ਤੇਰਾ ਰੰਗ ਨਹੀਂ ।
ਇਕ ਹੋਰ ਬੋਲਿਆ ਤਾਂਹ ਚੁਕਕੇ ਬਾਹਵਾਂ,
ਤੇਰੇ ਸਿਰ ਮੁਢੋਂ ਤੇਗਾਂ ਦੀਆਂ ਛਾਵਾਂ ।
ਤੂੰ ਅਜ ਤੀਕਰ ਨਾ ਕਿਤੇ ਧੌਣ ਨਵਾਈ ।
ਜਰਤ ਤੇ ਦਲੇਰੀ ਤੇਰੇ ਵਿਰਸੇ ਆਈ ।
ਪਰ ਅਜ ਹੈ ਜੀਵੇਂ ਤੇਰੀ ਜਾਨ ਨੂੰ ਖਤਰਾ,
ਤੇਰੀ ਕੌਮ ਨੂੰ ਖਤਰਾ, ਈਮਾਨ ਨੂੰ ਖਤਰਾ ।
ਕੁਝ ਪਰੇ ਖਲੋਤਾ ਇਕ ਟਿਕੇ ਵਾਲਾ,
ਬੜੇ ਰੋਅਬ ਦਬਦਬੇ ਤੇ ਸਿਕੇ ਵਾਲਾ ।
ਕੁੰਡਲ ਪਾ ਪਾਕੇ ਉਸ ਮੁੱਛ ਸਵਾਰੀ,
ਤੇ ਰੇਸ਼ਮੀ ਚਾਦਰ ਦੀ ਬੁਕਲ ਮਾਰੀ ।
੪੯.੪੭.