ਪੰਨਾ:ਅਰਸ਼ੀ ਝਲਕਾਂ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਲੈਕਸ਼ਨ ਦਾ ਮੇਲਾ

ਇਕ ਮੇਲਾ ਡਿਠਾ ਸਨ ਅਚਰਜ ਘੁੰਡੀਆਂ,
ਥਾਂ ਥਾਂ ਤੇ ਜੁੜੀਆਂ ਵਖੋ ਵਖ ਜੁੰਡੀਆਂ।
ਕੋਈ ਜੋਤਾਂ ਬਾਲੇ ਕੋਈ ਕੇਸਰ ਘੋਲੇ,
ਕੋਈ ਮਾਲਾ ਫੜਕੇ ਪਿਆ ਗੁਣ ਗੁਣ ਬੋਲੇ।

ਕਿਸੇ ਕੱਚੀ ਲਸੀ ਵਿਚ ਤੁਲਸੀ ਪਾਈ,
ਕਿਸੇ ਹਥ ਮੂੰਹ ਧੋਤਾ ਤੇ ਧੂਫ ਧੁਖਾਈ।
ਕੋਈ ਫੜ ਫ਼ੜ ਸੁਚੇ ਤੈਹ ਕਰੋ ਰੁਮਾਲੇ,
ਕੋਈ ਤਸਬੀ ਫੇਰੇ ਨਾ ਬੋਲੇ ਚਾਲੇ।

ਕਿਤੇ ਦੇਗ਼ਾਂ ਧਰੀਆਂ ਕਿਤੇ ਥਾਲ ਪਰੋਸੇ,
ਕਿਤੇ ਕੁਣਕੇ ਭੁਜਨ ਕਿਤੇ ਬਣਨ ਸਮੋਸੇ।
ਜਿਉਂ ਜਿਉਂ ਦਿਨ ਢਲਿਆ ਭਰਦਾ ਗਿਆ ਮੇਲਾ,
ਨਿਬੜ ਤਿਬੜ ਵਿਚ ਹੋਗਿਆ ਕਵੇਲਾ।

੪੮.