ਪੰਨਾ:ਅਰਸ਼ੀ ਝਲਕਾਂ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਿਰ ਦਰੀਆਂ ਵਿਛੀਆਂ ਅਮਟੇਜ ਸਜਾ ਲਏ,
 ਲਾ ਲਾਉਡ ਸਪੀਕਰ ਤੇ ਬਟਨ ਦਬਾ ਲਏ ।

ਸਭ ਆਪੋ ਆਪਣੀ ਢਾਣੀ ਵਲ ਬੈਹ ਗਏ ।
 ਕੁਝ ਆਗੂ ਅਗੇ ਆ ਬੋਲਣ ਡੈਹ ਗਏ।

ਇਕ ਗਰਜ ਕੇ ਆਖੇ ਅਖ ਪੁਟ ਓਇ ਸ਼ੇਰਾ,
ਅਜ ਗਿਦੜਾਂ ਰਲ ਕੇ ਘਰ ਲੁਟਿਆ ਤੇਰਾ ।

ਲਖਾਂ ਦੇ ਸਾਹਵੇਂ ਤੂੰ ਕਲਾ ਲੜਿਓਂਂ,
ਤੂੰ ਅਨਖ ਨਾ ਛਡੀ ਸੂਲੀ ਤੇ ਚੜ੍ਹਿਓਂ ।

ਦੁਨੀਆ ਤੇ ਤੇਰੇ ਜੀਵਨ ਦਾ ਢੰਗ ਨਹੀਂ,
ਅਜ ਕੌਮੀ ਝੰਡੇ ਵਿਚ ਤੇਰਾ ਰੰਗ ਨਹੀਂ ।

ਇਕ ਹੋਰ ਬੋਲਿਆ ਤਾਂਹ ਚੁਕਕੇ ਬਾਹਵਾਂ,
ਤੇਰੇ ਸਿਰ ਮੁਢੋਂ ਤੇਗਾਂ ਦੀਆਂ ਛਾਵਾਂ ।

ਤੂੰ ਅਜ ਤੀਕਰ ਨਾ ਕਿਤੇ ਧੌਣ ਨਵਾਈ ।
ਜਰਤ ਤੇ ਦਲੇਰੀ ਤੇਰੇ ਵਿਰਸੇ ਆਈ ।

ਪਰ ਅਜ ਹੈ ਜੀਵੇਂ ਤੇਰੀ ਜਾਨ ਨੂੰ ਖਤਰਾ,
ਤੇਰੀ ਕੌਮ ਨੂੰ ਖਤਰਾ, ਈਮਾਨ ਨੂੰ ਖਤਰਾ ।

ਕੁਝ ਪਰੇ ਖਲੋਤਾ ਇਕ ਟਿਕੇ ਵਾਲਾ,
ਬੜੇ ਰੋਅਬ ਦਬਦਬੇ ਤੇ ਸਿਕੇ ਵਾਲਾ ।

ਕੁੰਡਲ ਪਾ ਪਾਕੇ ਉਸ ਮੁੱਛ ਸਵਾਰੀ,
ਤੇ ਰੇਸ਼ਮੀ ਚਾਦਰ ਦੀ ਬੁਕਲ ਮਾਰੀ ।

੪੯.