ਪੰਨਾ:ਅਰਸ਼ੀ ਝਲਕਾਂ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀਨੇ ਦੀਆਂ ਲਾਟਾਂ ਨੂੰ ਜੋਤਾਂ ਜਾਣੀ,
ਹੰਝੂਆਂ ਨੂੰ ਅਰਘੇ ਵਿਚ ਸਮਝੀ ਪਾਣੀ।
ਕੀ ਕਹਾਂ ਜ਼ਬਾਨੋਂ ਹੈ ਅੰਤਰ ਜਾਮੀ,
ਰੱਗ ਰੱਗ ਦੇ ਅੰਦਰ ਧਸ ਗਈ ਗੁਲਾਮੀ।
ਮੈਨੂੰ ਤਾਂ ਸੁਖ ਦਾ ਇਕ ਸਾਹ ਕੋਈ ਨਹੀਂ,
ਪਰ ਨਾਲ ਦਿਆਂ ਨੂੰ ਪਰਵਾਹ ਕੋਈ ਨਹੀਂ।
ਹੜ ਗਏ ਹੋਇ ਵੀ ਦਿਲ ਨੂੰ ਨਾ ਰੋੜਨ,
ਸਰ ਹੋਇ ਹੋਇ ਵੀ, ਸਰ ਹੋਨਾ ਲੋੜਨ!
ਏਹਨਾਂ ਖੜੇ ਖਿਤਾਬਾਂ ਲਈ ਜਾਨ ਵੇਚ ਲਈ,
ਰਸੀ ਦੇ ਲਾਲਚ ਵਿਚ ਸ਼ਾਨ ਵੇਚ ਲਈ।
ਗਜ਼ਾਂ ਵਿਚ ਵਖੋ ਵਖ ਲਾਈ ਢਾਣੀ,
ਲਾਲਚ ਵਿਚ ਅਪਣੀ ਗੁੰਝਲਾ ਲਈ ਤਾਣੀ।
ਹੇ ਦਾਤਾ ਏਹਨਾਂ ਦੇ ਦਿਲ ਪਲਟਾ ਦੇ,
ਮੇਰੇ ਦੇਸ਼ ਦੀ ਵਿਰੜੀ ਤਕਦੀਰ ਬਨਾ ਦੇ।
ਹੋ.ਕਰਤੇ ਇਹੋ ਜਿਹਾ ਢੋਆ ਢੋ ਦੇ,
 ਖਿਲਰੇ ਹੋਇ ਮਣਕੇ ਇਕ ਤਾਰ ਪ੍ਰੋ ਦੇ।
ਮਿਲ ਜਾਵਨ ਪਾਟਕ ਮੁਕੇ ਬਰਬਾਦੀ,
ਮੇਰੇ ਦੇਸ਼ ਨੂੰ ਦਾਤਾ ਮੁੜ ਬਖਸ਼ ਅਜ਼ਾਦੀ।

੫੧