ਇਹ ਸਫ਼ਾ ਪ੍ਰਮਾਣਿਤ ਹੈ
ਦੇਸ਼-ਖੁਸ਼ਹਾਲੀ
ਜਦ ਦੀ ਆਈ ਫੁੱਟ ਮੂੰਹ-ਕਾਲੀ,
ਤਦੋਂ ਦੇਸ਼ ਚੋਂ ਗਈ ਖੁਸ਼ਹਾਲੀ।
ਭਾਈ ਭਾਈ ਦਾ ਬਣਿਆ ਵੇਰੀ,
ਅੱਖ ਲਈ ਅੱਖ ਹੋਈ ਕੇਰੀ,
ਦੁਬਦਾ ਮੋਈ ਕਲਾ ਜਵਾਲੀ।
ਤਦੋਂ ਦੇਸ਼ ਚੋਂ ਗਈ ਖੁਸ਼ਹਾਲੀ।
ਦਿਲੀਂ ਪੈ ਗਏ ਵਿਥਾਂ ਪਾੜੇ,
ਹੱਥੀਂ ਫੂਕੇ ਗਏ ਖਲਵਾੜੇ,
ਸਦ ਬੁਲਾਈ ਗਈ ਕੰਗਾਲੀ।
ਤਦੋਂ ਦੇਸ਼ ਚੋਂ ਗਈ ਖੁਸ਼ਹਾਲੀ।
ਸਕਿਆਂ ਹੱਥੋਂ ਛੁਰੀਆਂ ਖੂਬੀਆਂ,
ਮਖ਼ਮਲ ਵਿਚੋਂ ਛਿਲਤਾਂ ਚੁਭੀਆਂ,
ਸੀਤ ਸਮੁੰਦਰ ਅੱਗ ਉਗਾਲੀ।
ਤਦੋਂ ਦੇਸ਼ ਚੋਂ ਗਈ ਖੁਸ਼ਹਾਲੀ।
੫੨.