ਇਹ ਸਫ਼ਾ ਪ੍ਰਮਾਣਿਤ ਹੈ
ਸਚਾ ਦੇਸ਼ ਭਗਤ
ਜਦੋਂ ਸੂਰਜ ਇਨਸਾਫ ਦਾ ਗਿਆ ਨਿਘਰ,
ਚੜ੍ਹਤਾਂ ਹੋਈਆਂ ਹਨੇਰ ਫਤੂਰ ਦੀਆਂ।
ਬੈਹ ਗਈ ਵਾਲ ਖਲੇਰਕੇ ਰਾਤ ਰਾਣੀ,
ਚਿਟਾ ਦਿਨ ਬਣਿਆ ਗਲਾਂ ਦੂਰ ਦੀਆਂ।
ਮੁਖ ਮੀਟ ਲਏ ਸਹਿਮ ਕੇ ਸੁਹਲ ਕਲੀਆਂ,
ਰਜ ਡੁਲ੍ਹੀਆਂ ਅੱਖਾਂ ਮਜ਼ਬੂਰ ਦੀਆਂ।
ਪਟਨੇ ਸ਼ੈਹਰ ਦੇ ਵਿਚ ਸਨ ਓਸ ਵੇਲੇ,
ਹੋਈਆਂ ਆਮਦਾਂ ਮੇਰੇ ਹਜ਼ੂਰ ਦੀਆਂ।
ਜਦੋਂ ਸਚ ਦੇ ਚੰਦਰਮਾਂ ਲਿਸ਼ਕ ਮਾਰੀ,
ਸਾਰੇ ਜੱਗ ਤੇ ਨੂਰ ਖਿਲਾਰ ਦਿਤਾ।
ਪੂੰਜਨ ਵਾਸਤੇ ਅਥਰੂ ਮਾੜਿਆਂ ਦੇ,
ਦੁਖੀ ਹਿੰਦ ਉਤੋਂ ਪਿਤਾ ਵਾਰ ਦਿਤਾ।
੫੪.