ਪੰਨਾ:ਅਰਸ਼ੀ ਝਲਕਾਂ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹੁੰਚ ਵਾਲਿਆਂ ਪਾਏ ਬਖੇੜੇ,
ਨਵਾਂ ਨਾਲੋਂ ਮਾਸ ਨਿਖੇੜੇ,
ਕਤਲ ਸਵਾਬ ਦੀ ਸ਼ਰਾ ਵਿਖਾਲੀ।
ਤਦੋਂ ਦੇਸ਼ ਚੋਂ ਗਈ ਖੁਸ਼ਹਾਲੀ।

ਕਲਾ, ਵਾਲਿਆਂ ਫੇਰੀ ਚਾਬੀ,
ਚੁਪ ਚੁਪੀਤੇ , ਰਹੇ ਪੰਜਾਬੀ,
ਭੁਖੇ ਮਤੇ ' ਗਏ ਲੱਖ ਬੰਗਾਲੀ।
ਨੂੰ ਤਦੋਂ ਦੇਸ਼ ਚੋਂ ਗਈ ਖੁਸ਼ਹਾਲੀ।

ਭਗਤੀ ਲੱਭੀਆਂ ਖੂੰਜਾਂ ਗਾਰਾਂ,
ਮਜ਼ਹਬ ਖਰੀਦੇ ਠੇਕੇਦਾਰਾਂ,
ਵਿਚਲਿਆਂ ਨੇ ਰੱਲ ਖੇਡ ਵਚਾਲੀ।
ਤਦੋਂ ਦੇਸ਼ ਚੋਂ ਗਈ ਖੁਸ਼ਹਾਲੀ ।

ਗਲ ਅਣਖ ਦੀ ਪੈ ਗਈ ਔਲੇ,
ਉਕੇ ਹਟੇ ਫਰਕਣੋਂ ਤੌਲੇ,
ਉੱਡ ਗਈ ਅੱਖਾਂ ਚੋਂ ਲਾਲੀ ।
ਤਦੋਂ ਦੇਸ਼ ਚੋਂ ਗਈ ਖੁਸ਼ਹਾਲੀ ।

ਆਨ ਵੜੀ ਸਰਮਾਇਆ ਦਾਰੀ,
ਛਡ ਖਲੋਤੀ ਰੂਹ ਖੁਦ-ਦਾਰੀ,
ਕਿੱਲੀ ਤੇ ਕਿਰਪਾਨ ਜੰਗਾਲੀ ।
ਤਦੋਂ ਦੇਸ਼ ਚੋਂ ਗਈ ਖੁਸ਼ਹਾਲੀ ।
੫੩.