ਪੰਨਾ:ਅਰਸ਼ੀ ਝਲਕਾਂ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

{{xx-larger|{{Center|<poem>ਸਚਾ ਦੇਸ਼ ਭਗਤ

}}</poem>}}

ਜਦੋਂ ਸੂਰਜ ਇਨਸਾਫ ਦਾ ਗਿਆ ਘਰ,
ਚਤਾਂ ਹੋਈਆਂ ਹਨੇਰ ਫਤੂਰ ਦੀਆਂ !
ਬੈਹ ਗਈ ਵਾਲ ਖਲੇਰਕੇ ਰਾਤ ਰਾਣੀ,
ਚਿਟਾ ਦਿਨ ਬਣਿਆ-ਗਲਾਂ ਦੂਰ ਦੀਆਂ ।
ਮੁਖ ਮੀਟ ਲਏ ਸਹਿਮਕੇ ਸੁਹਲ ਕਲੀਆਂ,
ਰੋਜ ਤੁਲੀਆਂ ਅੱਖਾਂ ਮਜ਼ਬੂਰ ਦੀਆਂ ।
ਪਟਨੇ ਸ਼ੈਹਰ ਦੇ ਵਿਚ ਸਨ ਓਸ ਵੇਲੇ,
ਹੋਈਆਂ ਆਮਦਾਂ ਮੇਰੇ ਹਜ਼ੂਰ ਦੀਆਂ ।
ਜਦੋਂ ਸਚ ਦੇ ਚੰਦਰਮਾਂ ਲਿਸ਼ਕ ਮਾਰੀ,
ਸਾਰੇ ਜੱਗ ਤੇ ਨੂਰ ਖਿਲਾਰ ਦਿਤਾ।
ਪੁੰਜਨ ਵਾਸਤੇ ਅਥਰੂ ਮਾੜਿਆਂ ਦੇ,
ਦੁਖੀ ਹਿੰਦ ਉਤੋਂ ਪਿਤਾ ਵਾਰ ਦਿਤਾ !
੫੪.