ਪੰਨਾ:ਅਰਸ਼ੀ ਝਲਕਾਂ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਮੁਟਿਆਰ
ਪਾ ਕੇ ਲੀੜੇ ਅਤ ਛਬੀਲੇ,
ਸਾਵੇ ਉਦੇ ਰਤੇ ਪੀਲੇ,
ਸੁਰਮੇ ਸੰਦੀ ਸਾਨ ਚੜ੍ਹਾ ਕੇ,
ਤਿਖੇ ਕਰਕੇ ਨੈਣ ਨਸ਼ੀਲੇ,
ਬਿਜਲੀ ਤੋਂ ਛੋਹਲੀ ਰਫਤਾਰ,
ਲੰਘਦੀ ਵੇਖੀ ਇਕ ਮੁਟਿਆਰ ।
ਚੜ੍ਹਦਾ ਜੋਬਰ ਸਿਖਰ ਜਵਾਨੀ,
ਵੇਖ ਚੰਦ ਨੂੰ ਹੋਇ ਹੈਰਾਨੀ,
ਤੱਕ ਕਰਤੇ ਦੀ ਚਿਤਰਕਾਰੀ,
ਦੰਦੀਂ ਉਂਗਲਾਂ ਟੁਕੇ ਮਾਨੀ,
ਨਿਰੇ ਨੂਰ ਤੋਂ ਹੋਈ ਤਿਆਰ,
ਲੰਘਦੀ ਵੇਖੀ ਇਕ ਮੁਟਿਆਰ।
42.