ਪੰਨਾ:ਅਰਸ਼ੀ ਝਲਕਾਂ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਦਿਆ

ਜ਼ਿਲੇਦਾਰ ਇਕ ਬੜੇ ਪ੍ਰਤਾਪ ਵਾਲਾ,
ਜੀਹਦਾ ਰੋਅਬ ਲਾਗੇ ਚਾਗੇ ਛਾਇਆ ਹੋਇਆ|
ਸਿਰ ਤੇ ਸਾਬਤੇ ਥਾਨ ਦੀ ਪੱਗ ਬੱਧੀ,
ਕਰਤਾ ਛੱਬੀ ਦੀ ਮਲਮਲ ਦਾ ਪਾਇਆ ਹੋਇਆ ।
ਡਾਲੀ ਭਰੀ ਹੋਈ ਕੁਰਸੀ ਦੇ ਲੱਬ ਅੰਦਰ,
ਕਿਸੇ ਸਹਿਬ ਦੀ ਨਜ਼ਰ ਵਿਚ ਆਇਆ ਹੋਇਆ ।
ਕੋਰੇ ਕਾਗਜ਼ ਦੇ ਵਾਂਗ ਸੀ ਇਲਮ ਵਲੋਂ,
ਕਿਸੇ ਕਰਮ ਰੁਤਬੇ ਤੇ ਚੜਾਇਆ ਹੋਇਆ ।
ਸੰਮਨ ਫੈਸਲੇ ਤੇ ਅੰਦਰਾਜ ਸਾਰੇ,
ਇਹ ਮੁਹੱਰਰ ਦੇ ਕੋਲੋਂ ਲਿਖਾਂਵਦਾ ਸੀ ।
ਕਾਲਾ ਅੱਖਰ ਸੀ ਡੈਂਸ ਦੇ ਤੁਲ ਏਹਨੂੰ,
ਲੋੜ ਪਿਆਂ ਅੰਗੁਠਾ ਹੀ ਲਾਂਵਦਾ ਸੀ ।
ਏਸੇ ਤਰ੍ਹਾਂ ਮੁਹਤਾਇਤਾਂ ਦੇ ਸਿਰ ਉਤੇ,
ਤੁਰਿਆ ਜਾਂਦਾ ਸੀ ਕਾਰ ਵਿਹਾਰ ਏਹਦਾ ।
ਚਿੜੀਆਂ ਬੋਟ ਲੁਕਾਉਂਦੀਆਂ ਆਹਲਨੇ ਵਿਚ,
ਸੁਣ ਕੇ ਸਹਿ ਸਭਾਉਕੀ ਭਬਕਾਰ ਏਹਦਾ ।
£0.