ਪੰਨਾ:ਅਰਸ਼ੀ ਝਲਕਾਂ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾ ਇਕਬਾਲ ਹੁ ਤੇ ਨਾ ਦਸਤ ਬਸਤਾ,
ਅਰਜ਼ੀ ਲਿਖਨ ਦਾ ਵਲ ਸਿਖਾਇਆ ਕਿਨ੍ਹੇ ।
ਛੋਲੇ ਦੇ ਕੇ ਹੀ ਪੜਿਆ ਜਾਪਦਾ ਏਂ,
ਸਨ ਤੈਨੂੰ ਮਹਿਕਮੇ ਦਾ ਰਾਹ ਵਿਖਾਇਆ ਕਿਨੇ ।
ਇਕ ਅਰਜ਼ੀ ਵਿਚ ਐਨੀਆਂ ਗ਼ਲਤੀਆਂ ਨੇ,
ਖਬਰੇ ਤੈਨੂੰ ਮੁਹੱਰਰ ਬਨਾਇਆ ਕਿਲ੍ਹੇ ।
ਜਾਹ ਇਹ ਪਾੜ ਕਾਗਜ਼ ਮੁੜਕੇ ਲਿਖ ਅਰਜ਼ੀ,
ਲੱਗਦੇ ਹੱਥ ਮਜ਼ਮੂਨ ਬਦਲਾ ਛੱਡੀ।
ਵਡੇ ਪਾੜਿਆ ਮੈਂ ਕੋਈ ਜ਼ਨਾਨੀ ਤੇ ਨਹੀਂ,
ਜਗਾ ਫਿਦਵੀ ਦੀ ਫਿਦਵਾ ਬਣਾ ਛੱਡੀ|
ਸੁਣ ਕੇ ਕਿਸੇ ਅਖ਼ਬਾਰ ਨੇ ਛਾਪ ਛੱਡੀ,
ਪੜਦੇ ਸਾਰ ਮੈਂ ਬੜਾ ਹੈਰਾਨ ਹੋਇਆ !
ਸਾਰਾ ਮੁਲਕ ਤਰੱਕੀ ਨੂੰ ਪਿਆ ਪੱਟੇ,
ਪਰ ਨਹੀਂ ਇਲਮ ਦੇ ਵਲ ਧਿਆਨ ਹੋਇਆ |
ਕਦੇ ਜੱਗ ਨੂੰ ਵਿਦਿਆ ਦੇਨ ਵਾਲਾ,
ਅੱਜ ਆਪ ਬੇ-ਇਲਮ ਨਦਾਨ ਹੋਇਆ ।
ਛੱਡ ਇਲਮ ਦਾ ਆਸਰਾ ਗਰਕ ਗਿਆ,
ਕਿੰਨਾ ਠਾਂਹ ਮੇਰਾ ਹਿੰਦੁਸਤਾਨ ਹੋਇਆ ।
ਰੋਜ ਕਰਨ ਫਜੂਲ ਪਏ ਖਰਚ ਭਾਵੇਂ,
ਚੰਦਾ ਦੇ ਦੇ ਸਕੂਲ ਨੂੰ ਸੰਗਦੇ ਨੇ।
ਚਮਕ ਪਤਾ ਨਹੀਂ ਕੇਹੜੀ ਕਰਤੂਤ ਉੱਤੇ,
ਹਿੰਦੁਸਤਾਨੀ ਅਜ਼ਾਦੀਆਂ ਮੰਗਦੇ ਨੇ।
੬੨.