ਪੰਨਾ:ਅਰਸ਼ੀ ਝਲਕਾਂ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬ ਦੀ ਧਰਤੀ

ਦੇਸ਼ ਮੇਰਾ ਸੀ ਸ਼ਾਨਾਂ ਵਾਲਾ,
ਆਨਾਂ ਵਾਲਾ, ਮਾਨਾਂ ਵਾਲਾ।
ਸਖੀ, ਗਨੀ, ਸੁਲਤਾਨਾਂ ਵਾਲਾ,
ਦੇਊਤਿਆਂ ਵਰਗੀਆਂ ਬਾਨਾਂ ਵਾਲਾ।

ਡੌਲਿਆਂ ਵਾਲਾ, ਬਾਹਵਾਂ ਵਾਲਾ,
ਨੇਜ਼ੇ, ਤੀਰ, ਕਮਾਨਾਂ ਵਾਲਾ।
ਬੀਰ, ਰਾਠ, ਸਰਦਾਰਾਂ ਵਾਲਾ,
ਮੀਰ ਨਵਾਬ ਤੇ ਖਾਨਾਂ ਵਾਲਾ।

ਦੁਨੀਆ ਦੇ ਹਰ ਕੋਨੇ ਫੈਲੀ,
ਏਹਦੇ ਬਲ ਦੀ ਧੁੰਮ ਸੀ ਤੀ ।
ਫਖ਼ਰ ਨਾਲ ਦੇਸਦਾ ਸੀ ਹਰ ਇਕ,
ਮੇਰੇ ਦੇਸ਼ ਪੰਜਾਬ ਦੀ ਧਰਤੀ।

ਵਾਸੀ ਪ੍ਰੇਮ ਪਿਆਰਾਂ ਵਾਲੇ,
ਖਾਨ ਪਹਿਣਨੋਂ ਬੜੇ ਸੁਖਾਲੇ।