ਪੰਨਾ:ਅਰਸ਼ੀ ਝਲਕਾਂ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਪਣੇ ਵਲੋਂ

ਮੇਰੇ ਵਲੋਂ ਦਾ ਸ਼ਬਦ ਇਕ ਸ਼ਕ ਪੈਦਾ ਕਰਦਾ ਹੈ ਕਿ ਜੇ ਏਹ ਮੇਰੇ ਵਲੋਂ
ਹੈ ਤਾਂ 'ਅਰਸ਼ੀ ਝਲਕਾਂ' ਕੀਹਦੇ ਵਲੋਂ ਹਨ। ਪਰ ਕਿਤਾਬ ਦਾ ਨਾਮ
ਹੀ ਏਹ ਮਾਮਲਾ ਸਾਫ ਕਰ ਦੇਂਦਾ ਹੈ, ਝਲਕਾਂ ਜੋ ਮੇਰੇ ਯਤਨ
ਨਾਲ ਹੁੰਦੀਆਂ ਤਾਂ ਇਹਨਾਂ ਦਾ ਨਾਂ ਅਰਸ਼ੀ ਨਾ ਹੁੰਦਾ,
ਕਵਿਤਾ ਦੇ ਰਸ ਤੋਂ ਜਾਨੂੰ ਸੱਜਣ ਏਸ ਨਕਤੇ ਨੂੰ
ਸਮਝਦੇ ਹਨ ਕਿ ਕੁਦਰਤ ਕਵੀ ਦੀ ਨਜ਼ਰ ਬੰਨ੍ਹਕੇ
ਅਕਾਸ਼ੀ ਉੜਾ ਲੈ ਜਾਂਦੀ ਹੈ ਤੇ ਓਹਨੂੰ ਵੰਨ
ਸੁਵੰਨੀਆਂ ਝਾਕੀਆਂ ਵਖੌਂਦੀ ਹੈ ਜਿਨ੍ਹਾਂ ਨੂੰ
ਉਹ ਆਪਣੇ ਚੇਤੇ ਨਾਲ ਕਵਿਤਾ ਦੀ
ਸ਼ਕਲ ਵਿਚ ਪੇਸ਼ ਕਰਦਾ ਹੈ।
ਮੇਰਾ ਯਤਨ ਤੇ ਸਿਰਫ
ਕੁਦਰਤੀ ਕਲੀਆਂ ਨੂੰ
ਗੁਲਦਸਤਾ ਬਣਾ
ਕੇ ਆਪਦੇ ਪੇਸ਼
ਕਰਨ ਦਾ ਹੈ
ਓਹ ਵੀ
ਤਦ
ਸਫਲ ਹੈ ਜੇ ਕੋਈ ਝਲਕ ਕਿਸੇ ਦਾ ਹਨੇਰਾ
ਦੂਰ ਕਰਕੇ ਓਹਨੂੰ ਰਸਤੇ ਪਾਵੇ।

ਕੁਲਦੀਪ ਸਿੰਘ 'ਚਮਕ'

੭.