ਪੰਨਾ:ਅਰਸ਼ੀ ਝਲਕਾਂ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ੂਮ ਭਾਈਆ

ਇਕ ਸੋਨ ਜ਼ਾਤੋਂ ਉਚ ਸੀ,
ਪਰ ਕਰਮ ਵਲੋਂ ਡੂੰਮ ਸੀ|
ਸ਼ਰ ਮਾਲ ਤਾਂ ਅਨਗਿਣਤ ਸੀ,
ਪਰ ਖਰਚ ਕਰਨੇ ਸੂਮ ਸੀ।

ਕੁਰਤੇ ਨੂੰ ਬੀੜੇ ਸੂਤਰੀ,
ਘਰ ਧੋ ਕੇ ਥੋੜੀ ਲਾਉਣੀ॥
ਵਾਧੂ ਨਾ ਘਸ ਜਾਇ ਤਲਾ,
ਡਰ ਡਰ ਕੇ ਜੂੜੀ ਪਾਉਣੀ।

ਫਲ ਖਾਣ ਲਈ ਮੰਡੀ ਵਿਚੋਂ,
ਸੜਿਆ ਤਰੱਕਾ ਲਭਣਾ|
ਮੱਕੀ ਤੋਂ ਸਸਤਾ ਜਾਣ ਕੇ,
ਬਸ ਬਾਜਰਾ ਹੀ ਚਬਣਾ।

ਭਰਨਾ ਪਤੀਲਾ ਰਸ਼ਾ ਦਾ,
ਜੇਹੜੀ ਵੀ ਭਾਜੀ ਚਾੜਨੀ।
ਘਿਉ ਦੀ ਸਲਾਈ ਭਿਉਂਕੇ,
ਫੁਲਕੇ ਦੇ ਉਤੇ ਝਾੜਨੀ!

੬੬.