ਪੰਨਾ:ਅਰਸ਼ੀ ਝਲਕਾਂ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੋਬੀ ਖਰਚ ਹਟੀ ਅੰਦਰ,
ਡਿਸਟੈਂਪਰ ਕਰਵਾ ਲਿਆ।
ਗਦੀ ਢਵਾਈ ਸਤਰਾਂ ਦਾ,
ਸੋਫਾ ਸੈਟ ਮੰਗਵਾ ਲਿਆ।

ਨਿੜ ਖਰਚ ਹੁੰਦਾ ਵੇਖ ਕੇ,
ਭਾਈਏ ਦਾ ਅੰਦਰ ਗਿਆ।
ਨਿਤ ਝੁਨ ਦਾ ਨ ਲਗਿਆ,
ਮੰਜੇ ਦੇ ਉਤੇ ਪੈ ਗਿਆ।

ਸੋਚਣ ਲਗਾ ਕਿ ਮੈਂ ਹਥੀਂ,
ਕੁਝ ਵੰਡ ਵੰਡਾ ਛਡਦਾ ਤਾਂ ਸੀ!
ਮੰਦੂ ਧਰਮਸਾਲਾ ਕੋਈ ਖੂਹਾ,
ਲੇਵਾ ਛਡਦਾ ਤਾਂ ਸੀ!

ਦੇਂਦਾ, ਸਵਾ ਮੈਂ ਕਪੜੇ,
ਨੰਗਿਆਂ ਭੁਖਿਆਂ ਦੇ ਪਾਣ ਨੂੰ।
ਲੰਗਰ ਲੁਵਾ ਦਿਤਾ ਹੁੰਦਾ,
ਥੁੜਿਆਂ ਹੋਇਆਂ ਦੇ ਖਾਨ ਨੂੰ।

ਮਾਸੂਮ ਕਈ ਲੁਟੇ ਕਈ,
ਪਾਏ ਪੁਆੜੇ ਹੋਣਗੇ!
ਕਰਵਾ ਨੇਜਾਇਜ਼ ਕੁਰਕੀਆਂ,
ਕਈ ਘਰ ਉਜਾੜੇ ਹੋਣਗੇ।