ਪੰਨਾ:ਅਰਸ਼ੀ ਝਲਕਾਂ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਹਦੇ ਲਈ ਕਰਦਾ ਰਿਹਾ,
ਇਹ ਗੱਲ ਹੈ ਮੈਨੂੰ ਖਾ ਰਹੀ।
ਰੇ ਜਿਗਰ ਦੀ ਰਤੇ ਹੈ ਅੱਜ,
ਵਿਸਕੀਆਂ ਮੂੰਹ ਜਾ ਰਹੀ।

ਬਸ ਦਿਨਾਂ ਦੇ ਵਿਚ ਢਲ ਗਿਆ,
ਏਹੋ ਵਿਗੋਚਾ ਖਾ ਗਿਆ।
ਸੋਚਾਂ ਦੇ ਸ਼ਹੁ ਵਿਚ ਤਰਦਿਆਂ,
ਭਾਈਏ ਨੂੰ ਗੋੜਾ ਆ ਗਿਆ!

ਜਦ ਹੋਸ਼ ਆਈ ਦਸਿਆ,
ਡਾਕਟੂ ਸੀ ਟੀਕਾ ਕਰ ਗਿਆ|
ਹੈ ਸੋਲਾਂ ਰੁਪਈਏ ਫੀਸ ਸੁਣ,
ਹਉਕਾ ਲਿਆ ਤੇ ਮਰ ਗਿਆ

ਆਖੀ ਹੈ ਚਮਕ ਸਿਆਣਿਆਂ,
ਕਿ ਸ਼ੂਮ ਮਰ ਮਰ ਜਾਣਗੇ।
ਓਹਨਾਂ ਦੀ ਜੋੜੀ ਧਰੀ ਨੂੰ,
ਮਗਰੋਂ ਜਵਾਈ ਖਾਣਗੇ!