ਪੰਨਾ:ਅਰਸ਼ੀ ਝਲਕਾਂ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੱਖ ਨੂੰ÷

ਤੇਰੀ ਖਾਤਰ ਖਾਲਸਾ,

ਕੀ ਕੀ ਉਠਾਏ ਦੁਖ ਨੇ।

ਪਾਣੀ ਪਾ ਕੇ ਲਹੂ ਦਾ,

ਪਾਲੇ ਧਰਮ ਦੇ ਰੁੱਖ ਨੇ।

ਸੁਣ ਕੇ ਪੱਥਰ ਦਿਲ ਦਾ ਵੀ,
ਸੀਨਾ ਸਿਤਮ ਨੇ ਸੱਲਿਆ।
ਦੇਸ਼ ਦੀ ਖਾਤਰ ਪਿਤਾ ਨੂੰ,
ਆਪ ਦਿੱਲੀ ਘਲਿਆ|

ਧੱਸ ਦਿੱਤੀ ਜਦੋਂ ਰਲ ਕੇ,

ਰਾਜੇ ਬਾਈਧਾਰ ਨੇ '

ਹੌਸਲਾ ਨਾ ਹਾਰਿਆ,

ਗੁਜਰੀ ਦੇ ਬਰਖ਼ੁਦਾਰ ਨੇ

ਤੇਰੇ ਲਈ ਤਿਆਰੀ ਮਾਹੀ,
ਅਨੰਦ ਪੁਰੀ ਆਨੰਦ ਦੇ|
ਲਗਦੇ ਵੇਖੇ ਫੋਵ ਅੱਖਾਂ,
ਸਾਹਮਣੇ ਫ਼ਰਸ਼ੀਦ ਦੇ।

੧॥