ਪੰਨਾ:ਅਰਸ਼ੀ ਝਲਕਾਂ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੇਰ ਅੱਖਾਂ ਫੇਰ,
ਰਣਭੂਮੀ ਬਣੀ ਚਮਕੌਰ ਵੇਖ,
ਤੂੰ ਵਲ ਹੱਥਾਂ ਵਿਚ,
ਤੇ ਸੰਭਾਲਨੇ ਦਾ ਤੌਰ ਵੇਖ!

ਏਥੇ ਈ ਨਹੀਂ ਬਸ,
ਝਾਤੀ ਮਾਰ ਮੁੜ ਸਰਹੰਦ ਵਿਚ,
ਦੁੱਧ ਦੀ ਦੰਦੀ ਚੁਣੀ,
ਜਾਂਦੀ ਏ ਜੋੜੀ ਕੰਧ ਵਿਚ,

ਡੇਰੀ ਖਾਤਰ ਵਾਰ ਕੇ ਵਾਰ,
ਛਡ ਕੇ ਲਾਹੀ ਨੂੰ
ਵੇਖ ਮਾਛੀਵਾੜੇ ਦੇ,
ਜੰਗਲ,ਚ'ਸੁਤੇ ਮਾਹੀ ਨੂੰ।

ਵੱਖ ਹੁੰਦੇ ਬੰਦ ਲੱਥਦਾ,
ਜਿਸਮ ਉਤੋਂ ਪੋਸ਼ ਵੇਖ।
ਫਿਰ ਵੀ ਦਾ “ਸੁਖਮਨੀ,
ਇਹ ਸਿਖਦਾ ਸੰਤੋਸ ਵੇਖ!

ਹੋਰ ਤੱਕ ਤੇਰੇ ਲਈ,
ਗੇਲੀ ਦੇ ਵਾਂਗਰ ਚਿਰ ਰਹੋ।
ਨਿੱਠ ਕੇ ਬੈਠੇ ਹੋਏ ਨੇ,
ਸਿਰਉਤੋਂ ਦੀਆਰੇ ਫਿਰਦੇ,

9• "