ਪੰਨਾ:ਅਰਸ਼ੀ ਝਲਕਾਂ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੇਖ ਮੱਈਆ ਨੇ ਤੇਰੇ ਲਈ,
ਕਸ਼ਟ ਕਿੰਨੇ ਸਹੇ ਨੇ|
ਆਪਣੇ ਵਾਲਾਂ ਦੇ ਦੋਟੋ,
ਝੋਲੀਆਂ ਵਿਚ ਪਏ ਨੇ!

ਹੋ ਜਿੰਨੇ ਜਿਨਾਂ ਦੇ,
ਉਗੇ ਨਾਂ ਹਾਲੀ ਦੰਦ ਨੇ।
ਤੇਰੀ ਖਾਤਰ ਜ਼ੁਲਮ ਦੀਆਂ,
ਬੰਦੀਆਂ ਵਿਚ ਬੰਦ ਨੇ!

ਹਾਇ ਪਰ ਅਫਸੋਸ ਤੈਨੂੰ,
ਓਹ ਕਹਾਣੀ ਕੁਲ ਗਈ।
ਅੱਖੀਂ ਪੜ੍ਹ ਕੇ ਸੁਣ ਕੇ,
ਦੁਨੀਆ ਦੀ ਜ਼ਬਾਨੀ ਭੁਲਗਈ।

ਓਹ ਮਹਾ ਪੁਰਸ਼ਾਂ ਦਾ ਤੂੰ,
ਅਹਿਨ ਰੱਖ ਸਕਦਾ ਨਹੀਂ!
ਕੇਸ, ਕੰਘਾ, ਕੜਾ, ਕਛ,
ਕ੍ਰਿਪਾਨ ਰੱਖ ਸੱਕਦਾ ਨਹੀਂ!

ਤੈਨੂੰ ਹੋਟਲ, ਰਾਸ, ਮੰਡੂਏ,
ਸਿਨਮਿਆਂ ਦੀ ਸਾਰ ਏ।
ਤੜਕੇ ਉੱਨ ਮੌਤ ਤੈਨੂੰ ,
ਪਾਠ ਕਰਨਾ ਭਾਰ ਏ।

੩.