ਪੰਨਾ:ਅਰਸ਼ੀ ਝਲਕਾਂ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਤਾ ਫੋਲਕੇ ਵੇਖ ਇਤਿਹਾਸ ਆਪਨਾ,
ਕੇਹੜੇ ਮਹਾਂ ਪੁਰਸ਼ਾਂ ਦੀ ਸੰਤਾਨ ਏਂ ਤੂੰ।
ਫੁੱਲਾ ਸਦਾ ਬਹਾਰਾ ਹੈ ਨਾਮ ਤੇਰਾ,
ਭਾਰਤ ਵਰਸ਼ ਗੁਲਜ਼ਾਰਦੀ ਸ਼ਾਨ ਏਂ ਤੂੰ।
ਸੀਨੇ ਨਾਲ ਲਗਾ ਕੇ ਸਾਂਭ ਧਰਿਆ,
ਅਨਖ ਆਨ ਦਾ ਦਿਲੀ ਅਰਮਾਨ ਏਂ ਤੂੰ।
ਬਣਿਆ ਬਲੀ ਦੇ ਲਈ ਜਹਾਨ ਅੰਦਰ,
ਸੂਰਮਗਤੀ ਦੀ ਸੋਹਂਣਿਆ ਜਾਨ ਏਂ ਤੂੰ।

ਅੰਗ ਤੇਰੇ ਕੁਰਬਾਨੀ ਲਈ ਫਰਕ ਉਠਨ,
ਸਾਖਸ਼ਾਦ ਖੁਦ-ਦਾਰੀ ਸ੍ਵੈਮਾਨ ਏਂ ਤੂੰ।
ਕੀਹਦਾ ਹੌਸਲਾ ਏ ਤਕੇ ਅੱਖ ਕੈਰੀ,
ਜੀਵਨ ਜੋਗਿਆ ਪੰਥ ਦੀ ਸ਼ਾਨ ਏਂ ਤੂੰ।

ਜਗ ਜਾਗਿਆ ਗਫਲਤ ਦੀ ਨੀਂਦ ਵਿਚੋਂ,
ਸੁਤਾ ਪਿਆ ਏਂ ਲੰਮੀਆਂ ਤਾਣ ਕੇ ਤੂੰ।
ਜਾਨ ਸਾਂਭ ਲਈ ਦੁਨੀਆ ਨੇ ਜਦੋਂ ਜਾਤਾ,
ਦਿਨੋ ਦਿਨ ਨਿੱਘਰ ਗਿਉਂ ਜਾਣਕੇ ਤੂੰ।
ਅਪੜ ਗਏ ਗੋਲੇ ਪਦਵੀ ਰਾਣਿਆਂ ਦੀ,
ਹੋਇਓ ਵੇਸਲਾ ਅਣਖ ਨੂੰ ਰਾਣਕੇ ਤੂੰ।
ਦੁਨੀਆ ਟਿਚਕਰਾਂ ਕਰੇ ਤੂੰ ਬੋਲਦਾ ਨਹੀਂ,
ਬੈਠੇਂ ਕੀ ਖਬਰੇ ਦਿਲ ਵਿਚ ਠਾਣਕੇ ਤੂੰ।

ਤੈਨੂੰ ਸੁਤਿਆਂ ਵੇਖਕੇ ਤਿੜਨ ਵੈਰੀ,
ਕੇਹੜੇ ਖਿਆਲ ਦੇ ਵਿਚ ਗਲਤਾਨ ਏਂ ਤੂੰ।

੭੬.