ਸਮੱਗਰੀ 'ਤੇ ਜਾਓ

ਪੰਨਾ:ਅਰਸ਼ੀ ਝਲਕਾਂ.pdf/8

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਝਲਕਾਂ ਕਿਵੇਂ

ਹਜ਼ਰਤ ਮੂਸਾ ਦਰਸ਼ਨ ਵੇਲੇ,
ਬੰਦ ਕਰ ਬੈਠਾ ਪਲਕਾਂ।
ਕੋਹ-ਤੂਰ ਸੜ ਸੁਰਮਾ ਹੋਇਆ,
ਝਲ ਨਾ ਸਕਿਆ ਡਲਕਾਂ।
'ਚਮਕ' ਕਪਾਟ ਖੋਲ੍ਹੇ ਗੁਰ ਕਿਰਪਾ,
ਦਿਲ ਅੰਦਰ ਠੰਡ ਵਰਤੀ।
ਨੈਣਾਂ ਝਮਕ ਨ ਡਿਠਾ,
ਜਦ ਇਹ ਆਈਆਂ 'ਅਰਸ਼ੀ ਝਲਕਾਂ'।

੮.