ਪੰਨਾ:ਅਰਸ਼ੀ ਝਲਕਾਂ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਮਰਤਖ ਵਿਖਾਲਿਆ ਸੱਚ ਸਭ ਥਾਂ,
ਪਰਦਾ ਪਾਪ ਦਾ ਪਕੜ ਕੇ ਪਾਸ਼ ਕੀਤਾ।
ਚੜਿਆ ਵੇਖ ਗੁਬਾਰ ਅਗਿਆਨਤਾ ਦਾ,
ਸੂਰਜ ਚਾੜ੍ਹਕੇ ਨਿਰਮਲ ਅਕਾਸ਼ ਕੀਤਾ।

ਪਿਤਾ ਵਲ ਪ੍ਰੇਮ ਦਾ ਪਾ ਪੱਤਰ,
ਪੀਆ ਨਾਲ ਪ੍ਰੀਤ ਦਾ ਵਲ ਦੱਸਿਆ।
ਬਾਣੀ ਸੁਖਮਨੀ ਬਖਸ਼ ਜਗਿਆਸੂਆਂ ਨੂੰ,
ਗਰਿਸਤ ਵਿਚ ਹੀ ਮੁਕਤੀ ਦਾ ਹੱਲ ਦੱਸਿਆ।

ਤਾਰਨ ਹਾਰ ਜਹਾਨ ਦਾ ਸਾਈਂ ਮੇਰਾ,
ਡੋਲੇ ਖਾਂਦਿਆਂ ਨੂੰ ਬੰਨੇ ਲਾਉਣ ਵਾਲਾ।
ਕਰਨ ਵਾਸਤੇ ਸੰਗਤ ਦਾ ਬਚਨ ਪੂਰਾ,
ਆਪਣੀ ਜਾਨ ਤੇ ਕਸ਼ਟ ਉਠਾਉਣ ਵਾਲਾ।
ਆਪ ਬੈਠ ਕੇ ਉਬਲਦੀ ਦੇਗ ਅੰਦਰ,
ਤਪਦੇ ਹਿਰਦਿਆਂ ਨੂੰ ਠੰਡ ਪਾਉਣ ਵਾਲਾ।
ਮੀਆਂ ਮੀਰ ਦੇ ਨਾਲ ਪ੍ਰੇਮ ਪਾ ਕੇ,
ਹਿੰਦੂ ਮੁਸਲਿਮ ਦਾ ਭੇਟ ਮਿਟਾਉਣ ਵਾਲਾ।

ਸੁਕੇ ਸਹਿਮ ਵਿਚ ਵਾੜੀ ਦੇ ਬੂਟਿਆਂ ਨੂੰ,
ਨਵੇਂ ਸਿਰੇ ਤੋਂ ਦਸਨ ਬਹਾਰ ਆਇਆ।
'ਚਮਕ' ਪੰਜਵੇਂ ਚੋਲੇ ਵਿਚ ਮਾਹੀ ਮੇਰਾ,
ਅਰਜਨ ਨਾਂ ਧਰ ਕੇ ਨਿਰੰਕਾਰ ਆਇਆ।

੭੯.