ਪੰਨਾ:ਅਰਸ਼ੀ ਝਲਕਾਂ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੁਲਬੁਲ ਚੌੜਾਂ ਸੜੀ ਕੁਪੱਤੀ,
ਖੋਹ ਖੋਹ ਕਰਦੀ ਪੱਤੀ ਪੱਤੀ,
ਪੂਰੀਆਂ ਕਰਦੀ ਮਨ ਦੀਆਂ ਰੀਝਾਂ,
ਲਾ ਲਾ ਪ੍ਰੇਮ ਬਹਾਨੇ,
ਕਲੀਓ ਖਿੜਨਾ ਨਾ,
ਦੁਨੀਆ ਕਦਰ ਨਾ ਜਾਣੇ।

ਐਵੇਂ ਨਾ ਖੇੜੇ ਤੇ ਲੁਛੋ,
ਅਗੇ ਖਿੜਿਆਂ ਕੋਲੋਂ ਪੁਛੋ,
ਕੀ ਕੀ ਬੀਤੀ ਨਾਲ ਓਹਨਾ ਦੇ,
ਕਿਦਾਂ ਜੱਗ ਨੇ ਰਾਣੇ,
ਕਲੀਓ ਖਿੜਨਾ ਨਾ,
ਦੁਨੀਆ ਕਦਰ ਨਾ ਜਾਨੇ

੮੧.