ਪੰਨਾ:ਅਰਸ਼ੀ ਝਲਕਾਂ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਹੀਦੀ ਗੁਰੂ ਤੇਗ ਬਹਾਦਰ

ਜਦੋਂ ਮਜ਼ਹੱਬੀ ਤੁਅੱਸਬ ਨੇ ਜ਼ੋਰ ਪਾਇਆ,
ਦਵੇਤ ਰਾਜ ਦੇ ਦਿਲਾਂ ਦੇ ਵਿਚ ਹੋਈ।
ਪਰਜਾ ਬਨੇ ਮੋਮਨ ਤੇ ਇਸਲਾਮ ਫੈਲੇ,
ਇਹੋ ਦਿਲ ਔਰੰਗੇ ਦੇ ਖਿਚ ਹੋਈ।
ਮੰਨ ਸ਼ਾਹੀ ਫ਼ੁਰਮਾਨ ਤਲਵਾਰ ਨਿਕਲੀ,
ਗੱਲ ਅਦਲ ਇਨਸਾਫ ਦੀ ਟਿਚ ਹੋਈ।
ਜ਼ੁਲਮ ਜਬਰ ਦੇ ਹੋ ਗਏ ਬੰਦ ਖੁਲ੍ਹੇ,
ਜ਼ਿੰਦ ਮਾੜੇ ਮਜ਼ਲੂਮ ਦੀ ਜਿਚ ਹੋਈ।

ਹੁੰਦਾ ਵੇਖਕੇ ਵਾਧਾ ਨਿਹਥਿਆਂ ਤੇ,
ਮਾਹੀ ਸ਼ਾਂਤੀ-ਪੁੰਜ ਨਾ ਕਰ ਸਕਿਆ।
ਸਿਰ ਤੇ ਲਿਸ਼ਕੀ ਬਤੇਰੀ ਤਲਵਾਰ ਬਿਜਲੀ,
ਬੱਜਰ ਹੌਂਸਲਾ ਐਪਰ ਨਾ ਡਰ ਸਕਿਆ।

ਮੇਟਨ ਵਾਸਤੇ ਦੁਖੜੇ ਭਾਈਆਂ ਦੇ,
ਮੰਨ ਪੁੱਤ ਦਾ ਆਖਿਆ ਬਾਪ ਗਿਆ।
ਕਟਨ ਕਿਬਰ ਹੰਕਾਰ ਦਾ ਤਾਪ ਗਿਆ।

੮੨.