ਪੰਨਾ:ਅਰਸ਼ੀ ਝਲਕਾਂ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਆ ਵੇਖਿਆ ਜਦੋਂ ਹਨੇਰ ਦਿੱਲੀ,
ਦੀਪਕ ਰਾਗ ਦਾ ਕਰਨ ਅਲਾਪ ਗਿਆ।
ਕਢਨ ਪਾਸਕੂ ਅਦਲ ਦੀ ਤਕੜੀ ਚੋਂ,
ਵਣਜ ਮੌਤ ਦਾ ਕਰਨ ਲਈ ਆਪ ਗਿਆ।

ਗਾਲਨ ਵਾਸਤੇ ਜੜ੍ਹਾਂ ਅਪਰਾਧ ਦੀਆਂ,
ਤੁਬਕੇ ਖੂੰਨ ਦੇ ਦਿੱਲੀ ਵਿਚ ਡੋਲ੍ਹ ਦਿਤੇ।
ਬੱਦਲ ਸਚ ਦੇ ਨੇ ਐਸੀ ਕੜਕ ਮਾਰੀ,
ਝਪੇ ਸ਼ਾਹੀ ਦਰਬਾਰ ਦੇ ਖੋਲ੍ਹ ਦਿਤੇ।

ਸੀਸ ਚਾਂਦਨੀ ਚੌਂਕ ਦੀ ਭੇਟ ਕਰਕੇ,
ਸਾਰੀ ਹਿੰਦ ਦੇ ਸੀਸ ਬਚਾ ਦਿਤੇ
ਰਸਤਾ ਮੋਕਲਾ ਕੀਤਾ ਕੁਰਬਾਨੀਆਂ ਦਾ,
ਧਰਮ ਅਨਖ ਦੇ ਪੂਰਨੇ ਪਾ ਦਿਤੇ।
ਆਪ ਸੌਂ ਕੇ ਰੜੇ ਦੀ ਸੇਜ ਉਤੇ,
ਕਈ ਸੁਤੇ ਜਜ਼ਬਾਤ ਜਗਾ ਦਿਤੇ।
ਪਾਣੀ ਖੂੰਨ ਦਾ ਸਿੰਝ ਕੇ ਸੁੱਘੜ ਮਾਲੀ,
ਧਰਮ ਰੁਖ ਦੇ ਫੁਲ ਉਗਾ ਦਿਤੇ।

ਲੈਕੇ ਸਚ ਮੈਦਾਨ ਦੇ ਵਿਚ ਆਇਆ,
ਮਾਨ ਤੋੜ ਦਿਤਾ ਵਡੇ ਮਾਨੀਆਂ ਦਾ।
ਕਲਮ ਲਹੂ ਦੇ ਅਥਰੂ ਕੇਰਦੀ ਏ,
ਚੇਤਾ ਕਰੇ ਜਦ 'ਚਮਕ' ਕੁਰਬਾਨੀਆਂ ਦਾ।

੮੩.