ਪੰਨਾ:ਅਰਸ਼ੀ ਝਲਕਾਂ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੂੰਜ ਦੇਂਦੀਆਂ ਏਹੋ ਹਵਾ ਅੰਦਰ,
ਤਰਬਾਂ ਰਲਵੀਆਂ ਭਗਤੀ-ਸਤਾਰ ਦੀਆਂ।
ਰਹਿਣ ਬਹਿਣ ਸਾਂਝਾ ਕੂਨ ਸਹਿਨ ਇਕੋ,
ਗੱਲਾਂ ਮਿਲਵੀਆਂ ਕਾਰ ਵਿਹਾਰ ਦੀਆਂ।

ਸ਼ਹਿਰਾਂ ਪਿੰਡਾਂ ਦੀ ਮੇਲਵੀਂ ਹੋਵੇ ਵਸੋਂ,
ਕੰਧਾਂ ਸਾਂਝੀਆਂ ਹੋਣ ਮਕਾਨ ਦੀਆਂ।
ਕੋਈ ਹਾਜ਼ਰ ਦਿਮਾਗ਼ ਨਹੀਂ ਕਢ ਸਕਦਾ,
ਵਿਓਂਤਾਂ ਓਸ ਥਾਂ ਤੇ ਪਾਕਿਸਤਾਨ ਦੀਆਂ।

ਜਿਥੇ ਬੰਨ੍ਹ ਕੇ ਬੈਠਾ ਏ ਬੰਨ੍ਹ ਕੋਈ,
ਵਸੋਂ ਕਿਸ ਤਰ੍ਹਾਂ ਓਥੋਂ ਬਦਲਾ ਸਕਦੈ।
ਮਰਨ, ਜੀਉਣ ਸਾਂਝਾ ਜਿਥੇ ਹੋਇ ਚਿਰਕਾ,
ਕੌਣ ਕਿਸੇ ਦੇ ਕਹੇ ਹਟਾ ਸਕਦੈ।
ਬਤੀ ਤੇਲ ਦੋਵੇਂ ਦੀਵੇ ਵਿਚ ਹੁੰਦੇ,
ਕੋਈ ਨਹੀਂ ਇਕ ਨਾਲ ਦੀਵਾ ਜਗਾ ਸਕਦੈ।
ਏਹਨੂੰ ਪੁੱਛੋ ਖਾਂ ਵਡ ਵਡੇਰਿਆਂ ਦੀ,
ਕਬਰ ਪੁਟ ਕੇ ਕਿਤੇ ਲਿਜਾ ਸਕਦੈ।

ਅੱਜ ਤੀਕ ਨਹੀਂ ਸੀ ਹੋਇਆ ਪੁੱਤ ਪੈਦਾ,
ਸੋਚੋ ਮਾਂ ਦੀਆਂ ਵੰਡੀਆਂ ਪਾਣ ਦੀਆਂ।
ਜੀਉਂਦੇ ਜੀ ਤਾਂ ਤੋੜ ਨਹੀਂ ਚੜ੍ਹਨ ਦੇਂਦੇ,
ਵਿਓਂਤਾਂ ਸੋਚਨੈਂ ਜੋ ਪਾਕਿਸਤਾਨ ਦੀਆਂ।

ਨਹੀਂ ਦੁਨੀਆ ਦੇ ਤਖਤੇ ਤੇ ਕੋਈ ਤਾਕਤ,
ਸਕੇ ਏਸ ਇਰਾਦੇ ਤੋਂ ਠਾਕ ਸਾਨੂੰ।

੮੫.