ਪੰਨਾ:ਅਰਸ਼ੀ ਝਲਕਾਂ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਕਿਸੇ ਕੁੜਿਕੀ ਵਿਚ ਆ ਸਕਦੇ,
ਕਿਡਾ ਬਣ ਕੇ ਦਸ ਚਲਾਹ ਸਾਨੂੰ।
ਟੋਟੇ ਵਤਨ ਦੇ ਹੁੰਦੇ ਨਹੀਂ ਵੇਖ ਸਕਦੇ,
ਜ਼ਰਾੱ ਜ਼ਰਾੱ ਹੈ ਏਸ ਦਾ ਪਾਕ ਸਾਨੂੰ।
ਪਿਆਸੇ ਏਹਦੇ ਕੁਲਾਹ ਤੇ ਢਾਕ ਸਾਨੂੰ,
ਕੋਹਿਨੂਰ ਵਰਗੀ ਏਹਦੀ ਖਾਕ ਸਾਨੂੰ।

ਇਹਦੀ ਵੰਡ ਸੁਣ ਕੇ ਰਗਾਂ ਜੋਸ਼ ਮਾਰਨ,
ਹਰ ਇਕ ਅਣਖ ਵਾਲੇ ਨੌਜਵਾਨ ਦੀਆਂ।
ਕਿਧਰੇ ਗੂਹੜਾ ਭਰੱਪਨ ਨਾ ਕਰਨ ਫਿੱਕਾ,
ਵਿਓਂਤਾਂ ਵਿਹੁ ਭਰੀਆਂ ਪਾਕਿਸਤਾਨ ਦੀਆਂ।

ਗੱਲ ਦਸ ਦਈਏ ਖਰੀ ਟਕੇ ਵਰਗੀ,
ਬਣੀ ਚਿਰਾਂ ਦੀ ਐਵੇਂ ਗਵਾ ਨਾਹੀਂ।
ਤੁਰਿਆ ਰਹਿਣ ਦੇ ਸਕ ਭਰਾ-ਗਤੀ ਦਾ,
ਜੁੜੇ ਦਿਲਾਂ ਅੰਦਰ ਵਿਧ ਪਾ ਨਾਹੀਂ।
ਪੇਜ ਪਾੜਨਾ ਪਿਆ ਬਿ-ਦੋਸ਼ਿਆਂ ਦੇ,
ਸਾਫ ਰਾਹ ਵਿਚ ਕੰਡੇ ਵਿਛਾ ਨਾਹੀਂ।
ਹੋਰ ਨਵੀਂ ਬਿਮਾਰੀ ਖਲੇਰ ਨਾਹੀਂ,
ਗੱਡੀ ਚਲਦੀ ਪਈ ਅਟਕਾ ਨਾਹੀਂ।

ਜ਼ੋਰ ਪਾਉਣ ਨਾ ਤੇਰੀਆਂ ਨੀਹਾਂ ਉਤੇ,
ਕਾਂਗਾਂ ਉਠੀਆਂ ਏਸ ਤੂਫਾਨ ਦੀਆਂ।
ਦੂਜੀ ਤਰ੍ਹਾਂ ਕਿਧਰੇ ਪੈਣ ਡਕਣੀਆਂ ਨਾ,
ਵਿਓਂਤਾਂ ਏਸ ਤੇਰੇ ਪਾਕਿਸਤਾਨ ਦੀਆਂ।


੮੬.