ਪੰਨਾ:ਅਰਸ਼ੀ ਝਲਕਾਂ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਸਿਖ ਦਾ ਆਦਰਸ਼

ਸਿਦਕ ਨਿੰਮਰਤਾ ਸਿਰੜ ਤੇ ਸੱਤ ਵਾਲਾ,
ਜੇੜ੍ਹਾ ਦਿਲੋਂ ਹੰਕਾਰ ਗਵਾ ਦੇਵੇ।
ਰਵੇ ਸੰਗਤਾਂ ਦੀ ਚਰਨ ਧੂੜ ਬਣਕੇ,
ਨੀਵਾਂ ਹੋ ਕੇ ਵਕਤ ਬਿਤਾ ਦੇਵੇ।
ਧਰਮ ਲਾਟ ਦੇ ਉਤੋਂ ਪਤੰਗ ਵਾਗੂੰ,
ਹਸ ਹਸ ਕੇ ਜਿੰਦ ਘੁਮਾ ਦੇਵੇ।
ਜੇੜ੍ਹਾ ਮਰੇ ਗਰੀਬ ਦੀ ਜਾਨ ਪਿੱਛੇ,
ਅਤੇ ਆਕੜੀ ਧੌਨ ਨਿਵਾ ਦੇਵੇ।

ਜਿਹੜਾ ਵਿਸਰੇ ਦੂਈ ਦਾ ਹਰਫ ਦਿਲ ਤੋਂ,
੧ ਓਅੰਕਾਰ ਵਾਲਾ ਅੱਖਰ ਪੜ੍ਹ ਜਾਵੇ।
ਜਿਹੜਾ ਆਨ ਤੋਂ ਜਾਨ ਨਖਿਦ ਸਮਝੇ,
ਜਿਹੜਾ ਸੱਚ ਪਿੱਛੇ ਸੂਲੀ ਚੜ੍ਹ ਜਾਵੇ।

੯.