ਪੰਨਾ:ਅਰਸ਼ੀ ਝਲਕਾਂ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਿਕਾਂ ਸਿੱਕਦੀ ਆਸਾਂ ਵਿਚ ਹੋਈ ਬੁੱਢੀ,
ਅਜ ਆ ਗਈ ਉਮਰ ਅਖੀਰ ਮੇਰੀ।
ਕਟੇ ਕਈ ਜਗਰਾਤੇ ਜਗਾ ਜੋਤਾਂ,
ਜਾਗ ਸਕੀ ਨਾ ਸੁਤੀ ਤਕਦੀਰ ਮੇਰੀ।
ਦੇਵੀ ਦੇਵਤੇ ਪੂਜੇ ਤੇ ਸਿਵੇ ਸੇਵੇਂ,
ਪੂਰੀ ਚੜ੍ਹੀ ਨਾ ਕੋਈ ਤਦਬੀਰ ਮੇਰੀ।
ਖਾਵੇ ਫਿਕਰ ਸਰੀਰ ਨੂੰ ਘੁਣ ਵਾਂਗੂੰ,
ਸਾਂਭਨ ਵਾਲਾ ਨਾ ਕੋਈ ਜਾਗੀਰ ਮੇਰੀ।

ਕਰਮਾਂ ਵਿਚ ਵਿਧਾਤਾ ਜੇ ਨਹੀਂ ਲਿਖਿਆ,
ਅਹਿ ਲੈ ਕਲਮ ਤੇ ਨਵੀਂ ਬਰਾਤ ਲਿਖਦੇ।
ਤੇਰੀ ਮੇਹਰ ਘਰ ਵਿਚ ਸਤੇ ਬਰਕਤਾਂ ਨੇ,
ਕਿਸਮਤ ਵਿਚ ਇਕ ਪੁਤ ਦੀ ਦਾਤ ਲਿਖਦੇ।

ਭੋਲੀ ਮਾਈ ਦੀ ਪੋਲੀ ਜਹੀ ਗਲ ਸੁਣਕੇ,
ਸਤਿਗੁਰ ਮੇਹਰਾਂ ਦੇ ਘਰ ਵਿਚ ਔਣ ਲਗੇ।
ਕਹਿਣ ਵਲ ਸਿਖਾਇਆ ਏ ਕਿਨੇ ਤੈਨੂੰ,
ਬੁਲ੍ਹਾਂ ਵਿਚ ਨਾਲੇ ਮੁਸਕਰੌਣ ਲਗੇ।
ਖਾਧਾ ਤਰਸ ਤੇ ਫੜ ਲਈ ਕਲਮ ਹਥੀਂ,
ਮਾਹੀ ਰੇਖ ਵਿਚ ਮੇਖ ਠਕੌਣ ਲਗੇ।
ਚਾਰੇ ਕੂੰਟ ਗਾਹੇ ਜੇਹੜੀ ਲਟਕ ਅੰਦਰ,
ਆਸ ਸੋਢੀ ਸੁਲਤਾਨ ਪੁਜੋਣ ਲਗੇ।

ਫੜਕੇ ਕਲਮ ਕਾਗਜ਼ ਜਦੋਂ ਲਿਖਨ ਲਗੇ,
ਬਝ ਹੋਰ ਤਕਦੀਰ ਦਾ ਢੋ ਗਿਆ।

੮੮.