ਪੰਨਾ:ਅਰਸ਼ੀ ਝਲਕਾਂ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘੋੜੇ ਲਤ ਹਿਲਾਈ ਤੇ ਮੁੜੀ ਘੁੰਡੀ,
ਜਗਾ ਇਕ ਦੀ ਤੇ ਸਾਤਾ ਹੋ ਗਿਆ।

ਜਦੋਂ ਵੇਖਿਆ ਮਾਈ ਨੇ ਦਾਤ ਮਿਲ ਗਈ,
ਓਹਦੇ ਦਿਲ ਵਿਚ ਖੁਸ਼ੀ ਮਹਾਨ ਹੋਈ।
ਬੋਲੀ ਸਭ ਹੀ ਸਤਿਗੁਰੂ ਚਾਹੀ ਦੇ ਨੇ,
ਅਸਾਂ ਜਟਾਂ ਦੀ ਔਖੀ ਗੁਜ਼ਰਾਨ ਹੋਈ।
ਵਾਹੀ ਕਰਨ, ਪਾਣੀ ਲੌਣ ਸਿਆੜ ਕਢਨ,
ਬਾਹਵਾਂ ਨਾਲ ਹੀ ਕੁਲ ਕਲਿਆਨ ਹੋਈ।
ਸਤੇ ਪੁਤ ਲੈ ਕੇ ਸਚੇ ਪਾਤਸ਼ਾਹ ਤੋਂ,
ਗੁਰੂ ਘਰ ਉਤੇ ਨੇਹਚਾਵਾਨ ਹੋਈ।

'ਚਮਕ' ਸਤਿਗੁਰੂ ਤੋਂ ਹੋਈ ਆਸ ਪੂਰੀ,
ਜੇਹੜੀ ਜਗ ਵਲੋਂ ਚਲੀ ਸਖਣੀ ਸੀ।
ਦੇਸੋ ਨਾਂ ਸੀ ਚਬੇ ਦੀ ਰਹਿਣ ਵਾਲੀ,
ਬਖਸ਼ਸ਼ ਨਾਲ ਬਣ ਗਈ ਸੁਲੱਖਣੀ ਸੀ।

੮੯.