ਪੰਨਾ:ਅਰਸ਼ੀ ਝਲਕਾਂ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੰਦੇ ਨੂੰ:—

ਸਾਕ ਸਰਬੰਧ ਤੇ ਭੈਣ ਭਾਈ,
ਨਹੀਂ ਦੁਖ ਵੇਲੇ ਭਾਈ ਵਾਲ ਤੇਰੇ।
ਜ਼ਰ ਮਾਲ ਨੇ ਅੰਤ ਨੂੰ ਕੰਮ ਔਣਾ,
ਏਹ ਵੀ ਬੰਦਿਆ ਖ਼ਾਮ ਖਿਆਲ ਤੇਰੇ।
ਕਾਯਾਂ ਸੋਹਲਤੇਰੀ ਮਿਟੀ ਵਿਚ ਮਿਲਣੀ,
ਸੂਈ ਤੀਕ ਨਾ ਚਲਨੀ ਨਾਲ ਤੇਰੇ।
'ਚਮਕ' ਹੋਰ ਸਭਨਾਂ ਪਾਸਾ ਮੋੜ ਜਾਣਾ,
ਨਾਲ ਜਾਣਗੇ ਨੇਕ ਅਮਾਲ ਤੇਰੇ।

੯੦.