ਪੰਨਾ:ਅਰਸ਼ੀ ਝਲਕਾਂ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਨਸ ਜਨਮ

ਮਨਾ ਗਾਫਲਾ! ਕਦੇ ਨਾ ਖੋਲ੍ਹ ਅੱਖਾਂ,
ਰੁਝਾ ਪਿਆ ਏਂ ਕੇਹੜੇ ਖਿਆਲ ਅੰਦਰ।
ਦੰਮ ਦੇ ਵਿਚ ਆ ਕੇ ਦੰਮ ਗਵਾ ਬੈਠੋਂ,
ਦਮ ਦਮਾਂ ਵਾਲੇ ਪੈ ਕੇ ਚਾਲ ਅੰਦਰ।
ਬਿਰਥਾ ਜਾਏਗਾ ਜਨਮ ਅਮੋਲ ਹੀਰਾ,
ਹੋਰ ਰਿਹੋਂ ਜੇਕਰ ਏਸੇ ਹਾਲ ਅੰਦਰ।
ਆਪੇ ਅਪਨੇ ਹੱਥੀਂ ਹੀ ਫਸ ਬੈਠੋਂ,
ਕੂੜ ਮੋਹ ਮਾਇਆ ਦੇ ਜੰਜਾਲ ਅੰਦਰ।

ਬਿਰਤੀ ਜੋੜ ਕੇ ਝੂਠ ਸੰਸਾਰ ਅੰਦਰ,
ਕੀਤੇ ਕੌਲ ਕਰਾਰ ਸਭ ਭੁਲ ਗਿਉਂ।
ਰਸ ਨਾਮ ਦਾ ਚੱਖ ਕੇ ਵੇਖਿਆ ਨਾ,
ਜ਼ੈਹਰ ਖੰਡ ਗਲੇਫੀ ਤੇ ਡੁਲ ਗਿਓਂ।

ਮੇਰਾ ਬਾਲ ਬੱਚਾ ਅੰਗ ਸਾਕ ਮੇਰੇ,
ਏਸੇ ਗਲ ਵਿਚ ਲਾਇਆ ਧਿਆਨ ਅਪਣਾ।
ਗਾਹਕੀ ਪਾ ਛੱਡੀ ਗੱਡੀ ਮੋਟਰਾਂ ਨੂੰ,
ਔਹ ਜਗੀਰ ਅਪਣੀ ਅਹਿ ਮਕਾਨ ਅਪਣਾ।

੯੧.