ਪੰਨਾ:ਅਰਸ਼ੀ ਝਲਕਾਂ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿੱਡਰ ਯੋਧਾ

ਜੀਜਾ ਬਾਈ ਇਕ ਦਿਨ ਕਰਕੇ ਸੀ ਇਸ਼ਨਾਨ।
ਚੜ੍ਹਕੇ ਸ਼ਾਹੀ ਕਿਲ੍ਹੇ ਤੇ, ਲੱਗੀ ਵਾਲ ਸੁਕਾਨ।
ਜਾਂ ਸਿੰਘ ਗੜ੍ਹ ਵਲ ਮਾਰਿਆ, ਅਚਨ ਚੇਤ ਧਿਆਨ।
ਓਥੇ ਹਰਿਆ ਵੇਖਿਆ, ਝੁੱਲਦਾ ਪਿਆ ਨਸ਼ਾਨ।
ਅੱਖਾਂ ਰਾਹੀਂ ਕਾਲਜੇ, ਵੱਜਾ ਆ ਕੇ ਬਾਨ।
ਰੋਹ ਵਿੱਚ ਆਈ ਸ਼ੇਰਨੀ, ਭੜਕੀ ਅੱਗ ਸਮਾਨ।
ਸੀਨੇ ਵਿਚੋਂ ਜੋਸ਼ ਖਾ, ਉਛਲ ਪਏ ਅਰਮਾਨ।
ਦਿਲ ਦਰਿਆ ਤੇ ਚੜ੍ਹ ਗਏ, ਬੇ-ਓੜਕ ਤੂਫਾਨ।
ਨਿਕਲੀ ਬਿਜਲੀ ਬਦਲੋਂ, ਤੁੱਲੀ ਜ਼ਬਰ ਮਿਟਾਨ।
ਘਟਾ ਚੜ੍ਹ ਪਈ ਜ਼ੁਲਮ ਦੇ, ਸਿਰ ਤੇ ਗੜਾ ਵਰਾਨ।
ਸੇਵਾ ਜੀ ਵਲ ਘਲਿਆ, ਬੰਦਾ ਦੇ ਫੁਰਮਾਨ।
ਰੁਕੇ ਦੇ ਵਿਚ ਭੇਜਿਆ, ਏਦਾਂ ਲਿਖ ਬਿਆਨ।

ਸੁਖਾਂ ਲਧੇ ਚਾਨਣਾ, ਮੇਰੇ ਬਰਖਰਦਾਰ।
ਮਹਾਰਾਸ਼ਟਰ ਦੇ ਹੀਰਿਆ, ਸੇਵਾ ਜੀ ਸਰਦਾਰ।
ਤੂੰ ਸਿਰ ਚੁਕਿਆ ਕੌਮ ਦੀ, ਆਜ਼ਾਦੀ ਦਾ ਭਾਰ।
ਮਾਂ ਵਾਟਾਂ ਵੇਂਹਦੀ ਤੇਰੀਆਂ, ਕਰਦੀ ਇੰਤਜ਼ਾਰ।

੯੩.