ਪੰਨਾ:ਅਰਸ਼ੀ ਝਲਕਾਂ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਜ ਸਿੰਘ ਗੜ੍ਹ ਉਤੇ ਹੈਦਰੀ, ਝੰਡਾ ਦੇਵੇ ਖਾਰ।
ਤੂੰ ਝਟ ਨਾ ਲਾਵੀਂ ਬੀਬਿਆ, ਏਹਨੂੰ ਝਟ ਉਤਾਰ।
ਅੱਜ ਖਿੱਚ ਭਵਾਨੀ ਚੇਤ ਕੇ, ਮਿਆਨ ਵਿਚੋਂ ਤਲਵਾਰ।
ਕਰ ਕੇ ਸੁਫਲ ਵਿਖਾਲ ਦੇ, ਦੁਧ ਮੇਰੇ ਦੀ ਧਾਰ।
ਮੈਂ ਕੰਨੀ ਸੁਨਣਾ ਲੋੜਵੀ, ਢਾਲਾਂ ਦੀ ਟੁਨਕਾਰ।
ਤੂੰ ਵਰ੍ਹ ਪਉ ਵੈਰੀ ਦਲਾਂ ਤੇ, ਬੱਦਲ ਮੋਹਲੇ ਧਾਰ।
ਅੱਜ ਕੇਰੀ ਨਜ਼ਰ ਫਰੇਬ ਦੀ, ਤੇਰੀ ਜੁਰਤ ਰਹੀ ਵੰਗਾਰ।
ਅੱਜ ਫੜਕੇ ਖੱਪਰ ਕਾਲਕਾ, ਰਣ ਵਿੱਚ ਰਹੀ ਲਲਕਾਰ।

ਪੜ੍ਹਕੇ ਚਿਠੀ ਮਾਂ ਦੀ, ਹੋਇਆ ਤੁਰਤ ਤਿਆਰ।
ਖਾਣਾ ਪੀਣਾ ਸੋਵਨਾ, ਦਿਤਾ ਸਭ ਵਿਸਾਰ।
ਸਾਜ਼ ਕਸਾ ਕੇ ਹੋ ਗਿਆ, ਘੋੜੇ ਤੇ ਅਸਵਾਰ।
ਅੱਡੀ ਲਾ ਕੇ ਟੁਰ ਪਿਆ, ਕਰਦਾ ਮਾਰੋ ਮਾਰ।
ਖਿੱਚਾਂ ਦਿਲ ਨੂੰ ਪਾ ਰਿਹਾ, ਸੀਗਾ ਮਾਂ ਦਾ ਪਿਆਰ।
ਟੱਪੀ ਜਾਏ ਰਾਹ ਦੇ, ਖਾਈਆਂ ਖਾਲ ਹਜ਼ਾਰ।
ਸ਼ੇਰ ਨਾ ਸੁਣ ਕੇ ਡਹਿਲਿਆ, ਸ਼ੇਰਾਂ ਦੀ ਭਬਕਾਰ।
ਉਸ ਜੰਗਲ ਚੀਰਿਆ, ਰਾਤ ਦੀ ਕਾਲਖ ਦੇ ਵਿਚਕਾਰ।
ਉਹ ਮਾਰੂ ਛੇੜਨ ਚਲਿਆ, ਛੱਡ ਕੇ ਤੇ ਮਲ੍ਹਾਰ।
ਉਸ ਲੱਕ ਨਾਲ ਲਮਕਾ ਲਈ, ਗਜ਼ ਲੰਮੀ ਤਲਵਾਰ।
ਆਨ ਲਵਾਈ ਹਾਜ਼ਰੀ, ਹਾਜ਼ਰ ਹੋ ਦਰਬਾਰ।
ਤੇ ਗੋਡਾ ਟੇਕ ਕੇ, ਮਾਂ ਨੂੰ ਕਰਦਾ ਨਿਮਸਕਾਰ।

ਸੁਨੇ ਬਚਨ ਜਾਂ ਮਾਂ ਦੇ, ਕਹਿਣ ਲੱਗਾ ਫਰਜੰਦ।
ਮੇਂ ਮਾਤਾ ਤਲਵਾਰ ਦੀ, ਖਾਹ ਕੇ ਕਵ੍ਹਾਂ ਸੁਗੰਧ।
ਮੈਂ ਖੁਲ੍ਹਾ ਹੋਇਆ ਮੁਗਲ ਦਾ, ਮੂੰਹ ਕਰ ਦਿਆਂ ਬੰਦ।

੯੪.