ਪੰਨਾ:ਅਰਸ਼ੀ ਝਲਕਾਂ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਜਿਤਨ ਦੇ ਲਈ ਕਿਲ੍ਹੇ ਨੂੰ, ਹੁਣੇ ਕਰਾਂ ਪ੍ਰਬੰਦ।
ਮੈਂ ਚਾੜ੍ਹਾਂ ਸਿਰਲੱਥ ਸੂਰਮੇ, ਦੇ ਕੇ ਪੂਰੇ ਸੰਦ।
ਮੈਂ ਦਿਲ ਦਹਿਲਾਵਾਂ ਦਲਾਂ ਦੇ, ਖੱਟੇ ਕਰਕੇ ਦੰਦ।
ਮੈਂ ਕਈ ਸੁਆਵਾਂ ਭੋਂਇ ਤੇ, ਕਈ ਲਿਆਵਾਂ ਫੰਦ।
ਮੈਂ ਰੱਤ ਪਿਆਵਾਂ ਮੌਤ ਨੂੰ, ਜੀਹਦੀ ਕਰੇ ਪਸੰਦ।
ਮੈਂ ਭੌਂ ਉਤੇ ਪਟਕਾ ਦਿਆਂ, ਝੁਲਦਾ ਅਲਮ ਬੁਲੰਦ।
ਪਲ ਅੰਦਰ ਊਦੇ ਭਾਨ ਦਾ, ਤੇਜ਼ ਪਾ ਦਿਆਂ ਮੰਦ।
ਮੈਂ ਜਕੜਾਂ ਵੈਰੀ ਭੂਤਰੇ, ਪਾ ਕੇ ਕੜੀ ਕਮੰਦ।
ਮੈਂ ਧਰਤੀ ਉਤੋਂ ਜ਼ੁਲਮ ਦਾ, ਸਾਫ ਕਰ ਦਿਆਂ ਗੰਦ।

ਘਲਿਆ ਕਾਸਦ ਤਨਾਂ ਨੂੰ, ਝਬਦੇ ਜਾਵੀਂ ਆ।
ਨਾਲ ਲਿਆਵੀਂ ਸੂਰਮੇ, ਕਲ ਦੇ ਸਕੇ ਭਰਾ।
ਮਤੇ ਹੋਇ ਮੁਗਲ ਦੀ, ਦੇਵੀਂ ਝੱਗ ਬਿਠਾ।
ਲਿਆਵੀਂ ਤੀਰ ਕਰੁੰਡੀਏ, ਭਬਿਆਂ ਦੇ ਵਿਚ ਪਾ।
ਫੂਕੀਂ ਵੇਰੀ ਦਲਾਂ ਨੂੰ, ਅੰਨ੍ਹੀ ਅੱਗ ਵਰ੍ਹਾ।
ਦਸਕੇ ਵਾਰ ਕਟਾਰ ਦੇ, ਭੜਥੂ ਦਈਂ ਮਚਾ।
ਖੜੀਆਂ ਲੰਗਾਂ ਲਸ਼ਕਰੀ, ਪੱਲ ਵਿਚ ਦੇਈਂ ਵਿਛਾ।
ਹੱਲਾ ਬੋਲ ਦੁਵਲਿਓਂ, ਲਾਈਂ ਕਿਲੇ ਨੂੰ ਢਾ।
ਧੌਣ ਆਕੜੀ ਮੁਗਲ ਦੀ, ਦੇਵੀਂ ਅਜ ਨਿਵਾ।
ਤੇਗ਼ ਕੁੜੀ ਦੇ ਲਾਹ ਦਈਂ, ਰਜ ਨਚਨ ਦੇ ਚਾ।
ਘਰ ਘਰ ਵੈਰੀ ਦਲਾਂ ਦੇ, ਪਲੇ ਦਈਂ ਪਵਾ।
ਭਜਨ ਚੂੜੇ ਰਾਂਗਲ, ਵਜੇ ਢਾ ਤੇ ਢਾ।

ਕੋਲ ਬਹਾਦਰ ਤਨਾਂ ਜੀ, ਪੂਜਾ ਜਦੋਂ ਸੁਨਾਂ।
ਬੁਰਕੀ ਓਹਨੇ ਹਥ ਦੀ, ਦਿਤੀ ਰੁਖ ਹਠਾੱਂ।

੯੫.