ਪੰਨਾ:ਅਰਸ਼ੀ ਝਲਕਾਂ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੋਸ਼ ਨਾਲ ਤਦ ਬੋਲਿਆ, ਬਾਹਵਾਂ ਚੁਕੇ ਤਹਾਂ।
ਮੈਂ ਅਜ ਵੈਰੀ ਦਲਾਂ ਦੀ, ਭੰਨ ਦਿਆਂ ਫੂਂ ਫ਼ਾਂ।
ਮੈਂ ਪੁੱਜਾ ਅੱਖ ਦੇ ਫੋਰ ਵਿਚ, ਹਟਾਂ ਨਾ ਮੂਲ ਪਿਛਾਂਹ।
ਮੈਂ ਘਰ ਘਰ ਭਾਜੜ ਪਾ ਦਿਆਂ, ਫੂਕਾਂ ਪਿੰਡ ਗਿਰਾਂ।
ਮੈਂ ਮਾਰੂ ਥਲੀ ਵਗਾਦਿਆਂ, ਰਤ ਦੀ ਇਕ ਸਵਾਂ।
ਵਸਦੀ ਵਸੋਂ ਸ਼ੈਹਰ ਦੀ, ਕਰ ਉਠੇ ਬਾਂ ਬਾਂ।
ਵਾਰ ਵੇਖਕੇ ਪੈ ਜਾਏ, ਨਿੰਮੋਝੂਣਾ ਖਾਂ।
ਮੈਂ ਸੁਚਾ ਮੂੰਹ ਨਾ ਚੋਲਸਾਂ, ਜਦ ਤਕ ਪਹੁੰਚ ਨਾਂ ਜਾਂ।
ਮੈਂ ਸਾਹ ਨਾਂ ਕਢਾਂ ਰਾਹ ਵਿਚ, ਇਕੋ ਕਰਾਂ ਪੜਾਂ।
ਮੈਂ ਟੁਰ ਜਾਂ ਵਿਚੇ ਛਡਕੇ, ਪੁਤਰ ਲੈਂਦਾ ਲਾਂ।

ਲੈ ਆਗਿਆ ਤਨਾਂ ਜੀ, ਹਲਾ ਦਿਤਾ ਬੋਲ।
ਚਾੜ੍ਹਿਆ ਲਸ਼ਕਰ ਕੈਹਰ ਦਾ, ਨਾਲ ਨਗਾਰੇ ਢੋਲ।
ਵੈਰੀ ਬੇਠੇ ਨਹੀਂ ਸਨ, ਅਗੇ ਵੀ ਅਨਭੋਲ।
ਓਹਨਾਂ ਕਠੇ ਕੀਤੇ ਸੂਰਮੇ, ਮਾਰ ਬਿਗਲ ਦੇ ਬੋਲ।
ਪਲ ਵਿਚ ਹੋਲੀ ਵਾਸਤੇ, ਦਿਤੇ ਰੰਗ ਘਦੋਲ।
ਆਮ੍ਹੋ ਸਾਹਮਣੇ ਜੁਟ ਪਏ, ਆ ਸਾਹਨਾਂ ਦੇ ਘੋਲ।
ਓਥੇ ਸੁਟੇ ਹਾੜੇ ਸਿਰਾਂ ਦੇ, ਤੇਗ ਤਕੜੀ ਤੋਲ।
ਦਿਲ ਕਢ ਤੀਰਾਂ ਛੋਹਲਿਆਂ, ਹਿਕਾਂ ਵਿਚੋਂ ਫੋਲ।
ਮੌਤ ਵਾਰ ਤੋਂ ਡਰਦਿਆਂ, ਛੈਹਕੇ ਫਿਰੇ ਅਡੋਲ।
ਨਾਲ ਗਭਰੂਆਂ ਸੂਰਿਆਂ, ਬਰਛੀ ਕਰੇ ਕਲੋਲ।
ਲਖ ਰੂਹ ਉਡਾਰੀ ਲਾ ਗਏ, ਛਡਕੇ ਖਾਲੀ ਖੋਲ।
ਓਥੇ ਜੁਸੇ ਅਤਰੀਂ ਲਿਬੜੇ, ਹੋ ਗਏ ਮਿਟੀ ਰੋਲ।

ਦੋਹਾਂ ਫੌਜਾਂ ਮਾਰਿਆ, ਫਸਵਾਂ ਇਕ ਘਮਸਾਨ।

੯੬.