ਪੰਨਾ:ਅਰਸ਼ੀ ਝਲਕਾਂ.pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਏ ਦੁਵੱਲੀਂ ਰਜਵੇਂ, ਜਾਨਾਂ ਦੇ ਨੁਕਸਾਨ।
ਸੌਂ ਗਏ ਭੋਂ ਦੀ ਸੇਜ ਤੇ, ਨੌ ਨੌ ਫੁਟ ਜਵਾਨ।
ਤਿਲ ਨਾ ਪੈਣੇ ਜੋੜ ਵਿਚ, ਵਰਤੀ ਸੁੰਨ-ਮਸਾਨ।
ਪੈਰ ਉਖੜੇ ਮੁਗਲ ਦੇ, ਲਗਾ ਜੀ ਚੁਰਾਨ।
ਢਿਲੀਆਂ ਡੋਰਾਂ ਪੈਗਈਆਂ, ਜਦ ਨਾ ਚਲੇ ਤਾਨ।
ਜਦੋਂ ਤਣਾਂ ਜੀ ਵੇਖਿਆ, ਬਝਾ ਅੜ-ਮੈਦਾਨ।
ਓਹ ਭਾਬੜ ਬਣਕੇ ਭੜਕਿਆ, ਚੜ੍ਹਿਆ ਵਾਂਗ ਤੂਫਾਨ।
ਸੁਣ ਤੀਰਾਂ ਦੀਆਂ ਸ਼ੂਕਰਾਂ, ਖਿਸਕਨ ਲਗੇ ਪਰਾਨ।
ਪਤਰੇ ਵਾਚਨ ਲਗ ਪਏ, ਚੁਪ ਚੁਪੀਤੇ ਖ਼ਾਨ।
ਕਬਜਾ ਕਰਕੇ ਕਿਲ੍ਹੇ ਤੇ, ਜੈ ਜੈ ਕਾਰ ਬੁਲਾਨ।
ਸਾਵੇ ਦੀ ਥਾਂ ਕੇਸਰੀ, ਦਿਤਾ ਗਡ ਨਿਸ਼ਾਨ।

੯੭.