ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਸਰਪਰ' ਸ਼ਬਦ ਜ਼ਰੂਰੀ ਸੰਭਾਵਨਾ ਵਜੋਂ ਆਇਆ ਹੈ। ਇਥੋਂ ਤੱਕ ਕਿ ਮ੍ਰਿਤਕ ਸਰੀਰ (ਕਰੰਗੁ) ਦਾ ਮਾਸ ਨੋਚ ਰਹੇ ਕਾਂ ਨੂੰ ਵੀ ਨੈਣ ਸੁਰੱਖਿਅਤ ਛੱਡਣ ਲਈ ਕਿਹਾ ਗਿਆ ਹੈ। ਇਸ ਹਾਲਤ ਵਿੱਚ ਵੀ 'ਪਿਰ ਦੇਖਨ’ ਦੀ ਸੰਭਾਵਨਾ (Possibility) ਬਣੀ ਰਹਿੰਦੀ ਹੈ।

ਧਰਮ-ਸ਼ਾਸਤਰ ਤਾਂ ਕਹਿੰਦੇ ਹਨ ਕਿ ਮਰਕੇ ਬੰਦਾ ਸੁਰਗ/ਨਰਕ ਵਿੱਚ ਜਾਂਦਾ ਹੈ। ਉਸ ਪਾਸੋਂ ਹਿਸਾਬ ਕਿਤਾਬ ਲਿਆ ਜਾਂਦਾ ਹੈ। ਉਸਦੇ ਕੀਤੇ ਸ਼ੁਭ ਕਾਰਜ ਦਰਗਾਹ ਵਿੱਚ ਉਸਦੇ ਹੱਕ ਵਿੱਚ ਭੁਗਤਦੇ ਹਨ। ਮਾੜੇ ਕਰਮ ਕਰਨ ਵਾਲੇ ਤੋਂ ਪੁੱਛਿਆ ਜਾਂਦਾ ਹੈ- 'ਲੇਖਾ ਰੱਬ ਮੰਗੇਸੀਆ ਤੂ ਆਹ ਕਿਹੜੇ ਕੰਮ?8' ਅਸਤਿਤਵਵਾਦੀ ਇਸ ਸੰਬੰਧੀ ਪ੍ਰਸ਼ਨ ਚਿੰਨ੍ਹ ਦੀ ਮੁਦਰਾ ਵਿੱਚ ਵਿਚਰਦੇ ਹਨ। ਉਨ੍ਹਾਂ ਦਾ ਕਹਿਣਾ ਹੈ- ਜਦੋਂ ਦੇਹ ਮਿੱਟੀ ਵਿੱਚ ਮਿਲ ਜਾਂਦੀ ਹੈ ਤਾਂ ਕੀ ਕੋਈ ਆਤਮਕ-ਦੇਹ ਜਾਂ ਸੂਖ਼ਮ-ਦੇਹ ਰਹਿ ਜਾਂਦੀ ਹੈ ਜੋ ਦਰਗਾਹ ਵਿੱਚ ਰੱਬ ਅੱਗੇ ਜਵਾਬਦੇਹੀ ਲਈ ਪੇਸ਼ ਹੁੰਦੀ ਹੈ? ਬੁਲਟਮਾਨ ਤਾਂ ਅਜਿਹੀਆਂ ਮਿਥਾਂ ਦਾ ਅਮਿੱਥੀਕਰਣ (Demythologize) ਕਰਦਾ ਹੈ। ਤਾਂ ਵੀ ਬਾਬਾ ਸ਼ੇਖ ਫ਼ਰੀਦ ਅਨੁਸਾਰ ਮਨੁੱਖ ਆਪਣੀ ਕਰਨੀ ਲਈ ਉੱਤਰਦਾਈ ਹੈ ਕਿਉਂਕਿ ਉਸਨੂੰ ਇੱਕ ਜ਼ਿੰਮੇਵਾਰ (Responsible) ਹਸਤੀ ਵਜੋਂ ਸਿਰਜਿਆ ਗਿਆ ਹੈ। ਉਸ ਪਾਸ ਸੋਚ ਦੀ, ਮਰਜ਼ੀ ਦੀ ਸ਼ਕਤੀ (Will Power) ਹੈ। ਇੰਜ ਸੁਤੰਤਰ ਸੋਚ (Free thinking), ਕਰਮ-ਪ੍ਰਤਿਕਰਮ (Action-reaction), ਰੱਬੀ ਨਿਆਂ ( God' Justice) ਫ਼ਰੀਦ-ਬਾਣੀ ਦੇ ਮਹੱਤਵਪੂਰਨ ਵਿਸ਼ੇ ਹਨ।

ਚੇਤਨਾ ਦੀ ਪਾਰਗਮਤਾ (Transcendence of ego) ਸੰਬੰਧੀ ਵਿਚਾਰ ਵੀ ਫ਼ਰੀਦ ਬਾਣੀ ਦਾ ਅੰਗ ਹਨ। ਫ਼ਰੀਦ ਜੀ ਨੇ ਇਸ ਪਾਰਗਮਤਾ ਦਾ ਬੜਾ ਖੂਬਸੂਰਤ ਖ਼ਾਕਾ ਉਲੀਕਿਆ ਹੈ। ਆਪਣੇ ਅਸਤਿਤਵ ਨੂੰ ਪ੍ਰਮਾਣਿਕ ਬਣਾਉਣ ਦੇ ਜਤਨਾਂ ਵਿੱਚ ਬੰਦਾ ਕਾਗ ਤੋਂ ਹੰਸ ਤੱਕ ਦਾ ਪੈਂਡਾ ਤਹਿ ਕਰ ਸਕਦਾ ਹੈ। ਇਹ ਰਸਤਾ ਇਸ ਬਿੰਬਾਵਲੀ- ਕਾਗ, ਭੁੰਜ, ਕੋਇਲ, ਬਗਲਾ, ਹੰਸ ਤੇ ਵਡਹੰਸ ਵਿੱਚ ਮਿਲਦਾ ਹੈ। ਕਾਗ ਤਾਂ ਲੋਭ, ਲਾਲਚ ਅਗਿਆਨਤਾ ਦਾ ਪ੍ਰਤੀਕ ਹੈ। ਕੂੰਜਾਂ ਇੰਦਰੀਆਂ ਦਾ ਆਪਹੁਦਰਾਪਨ ਹੈ। ਕੋਇਲ ਵਿੱਚ ਬਿਰਹਾ (ਪ੍ਰਭੂ ਮਿਲਾਪ) ਤੜਪ ਵਿਖਾਈ ਹੈ। ਇਹ ਅਵਸਥਾ ਸ਼ੁੱਭ ਕਾਰਜ ਵੱਲ ਤਬਦੀਲੀ ਦੀ ਸੂਚਕ ਹੈ। ਇਸ ਅਵਸਥਾ ਤੋਂ ਬਾਅਦ ਅਰਥਾਤ ਕੋਇਲ ਦੇ ਕਾਲੇਪਨ ਤੋਂ ਬਾਅਦ ਚਿੱਟੇਪਨ ਦੀਆਂ ਦੋ ਸੰਭਾਵਨਾਵਾਂ ਮੌਜੂਦ ਹਨ। ਜੀਵ ਬਗਲੇ (ਪਾਖੰਡਪੁਣੇ) ਵੱਲ ਝੁਕ ਸਕਦਾ ਹੈ, ਹੰਸ ਜਾਂ ਵਡਹੰਸ ਵੱਲ ਵੀ। ਇਸੇ ਲਈ ਕੋਇਲ ਵਾਲੀ ਅਵਸਥਾ ਨੂੰ ਬਦਲੀ ਸਮਾਂ (Transitional period) ਆਖਿਆ ਜਾ ਸਕਦਾ ਹੈ। ਹੰਸ/ਵਡਹੰਸ ਦੀ ਅਵਸਥਾ ਆਪਾ ਵਾਰਨ ਦੀ ਅਵਸਥਾ ਹੈ। ਇਸ ਅਵਸਥਾ ਨੂੰ ਉਮੀਦ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 104