ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਧਿਆਇ ਪੰਜਵਾਂ

ਜਪੁ ਜੀ ਸਾਹਿਬ

‘ਜਪੁ ਜੀ' ਗੁਰੂ ਨਾਨਕ ਦੇਵ ਜੀ ਦਾ ਸ਼ਾਹਕਾਰ ਹੈ। ਇਹ ਬਾਣੀ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਾਰਸ਼ਨਿਕ ਆਧਾਰ ਪ੍ਰਦਾਨ ਕਰਦੀ ਹੈ। ਜਿਸ ਵਿਅਕਤੀ ਨੇ ਇਸ ਬਾਣੀ ਨੂੰ ਸਮਝ ਲਿਆ, ਉਸਨੂੰ ਗੁਰਮਤਿ ਦਰਸ਼ਨ ਦੀ ਸੋਝੀ ਹੋ ਜਾਂਦੀ ਹੈ। ਇਸ ਬਾਣੀ ਦੀ ਪਹਿਲੀ ਪਉੜੀ ਵਿੱਚ ਹੀ ਬੜੇ ਸ਼ਕਤੀਸ਼ਾਲੀ ਅਸਤਿਤਵੀ ਸੰਕੇਤ (Existential Symbols) ਉਪਲਬਧ ਹਨ ਜਿਵੇਂ:

ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ।
ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵਤਾਰ।
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੂਰੀਆ ਭਾਰ।
ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ।

ਅਰਥਾਤ ਸੋਚ-ਵਿਚਾਰ ਨਾਲ ਉਸਦੀ ਹਸਤੀ (Existence) ਬਾਰੇ ਜਾਣਿਆ ਨਹੀਂ ਜਾ ਸਕਦਾ। ਅਸਤਿਤਵਵਾਦੀ ਵਿਦਵਾਨ H.J. Blackham ਕਹਿੰਦਾ ਹੈ, "Thought can not think Existence." ਇੰਜ ਬਲੈਕਹੈਮ ਕੀਰਕੇਗਾਰਦ ਦੇ ਹੀ ਇਨ੍ਹਾਂ ਵਿਚਾਰਾਂ ਦੀ ਪੁਸ਼ਟੀ ਕਰਦਾ ਹੈ, 'Existence does not come within the province of thought to think. (1951:25)'

ਚੁੱਪ ਦੁਆਰਾ ਵੀ ਅਸਤਿਤਵ ਦੀ ਸਮਝ ਨਹੀਂ ਪੈ ਸਕਦੀ। ਚੁੱਪ ਦੀ ਮੁਦਰਾ ਤਾਂ ਆਪਣੇ ਆਪ ਤਕ ਸੀਮਤ ਹੁੰਦੀ ਹੈ। ਅਸਤਿਤਵਵਾਦੀ ਸ਼ਬਦਾਵਲੀ ਵਿੱਚ ਚੁੱਪ Being-in-itself ਦੀ ਸਥਿਤੀ ਹੁੰਦੀ ਹੈ। Martin Buber ਆਪਣੇ ਇਕ ਨਿਬੰਧ The Dialogue Between Heaven and Earth ਵਿੱਚ ਲਿਖਦਾ ਹੈ, God addresses man and is addressed by Him.' Will Herberg, (1952: 1941) ਗੁਰੂ ਨਾਨਕ ਦੇਵ ਜੀ ਦਾ ਵੀ ਫ਼ਰਮਾਨ ਹੈ 'ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ।੬੬੧॥ ਚੁੱਪ ਦੀ ਇਕਾਂਤ ਮੁਦਰਾ ਵਿਚ ਮੈਂ-ਤੂੰ (I-Thoue) ਸੰਬੰਧ ਸੰਪੂਰਨ ਨਹੀਂ ਹੁੰਦੇ।

ਇੰਦਰੀਆਂ ਦੀ ਭੁੱਖ (Desires) ਅਤੇ ਮਾਇਆ (ਪਦਾਰਥਾਂ ਦਾ ਸੰਗ੍ਰਹਿ) ਵੀ ਹਸਤੀ ਦੀ ਪ੍ਰਮਾਣਿਕ ਸਮਝ ਦੇ ਰਾਹ ਵਿਚ ਰੋੜਾ ਹਨ। ਜਕ ਮੇਰੀਟੇਨ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 108