ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿ ਮਨੁੱਖੀ ਸਰੋਕਾਰ ਲਈ ਦੂਰੀ ਦੂਰੀ ਨਹੀਂ ਰਹਿੰਦੀ।

"It is true that distance in miles remains the same, but it is reduced from the point of view of man's concerns."[1]

ਫੌਰਨ ਹੀ ਪੁੰਨੂੰ ਉਠ ਤੇ ਸਵਾਰ ਹੋ ਕੇ ਸੱਸੀ ਦੇ ਬਾਗ਼ ਵਿੱਚ ਪੁੱਜਕੇ, ਵੇਖਕੇ ਹੈਰਾਨ ਰਹਿ ਜਾਂਦਾ ਹੈ। ਬਲੋਚ ਬਾਗ਼ ਨੂੰ ਵੀਰਾਨ ਕਰਨ ਲੱਗ ਜਾਂਦੇ ਹਨ। ਬਾਗ਼ਬਾਨ ਸੱਸੀ ਪਾਸ ਸ਼ਿਕਾਇਤ ਕਰਦੇ ਹਨ। ਉਹ ਸਮਝ ਗਈ ਕਿ ਪੁੰਨੂੰ ਆ ਗਿਆ ਹੋਣੈ। ਏਸੇ ਨੂੰ ਹੀ ਅਸਤਿਤਵੀ ਸਮਝ (Existential understanding) ਕਿਹਾ ਜਾਂਦਾ ਹੈ। ਬਾਗ਼ ਵਿੱਚ ਸਸੀ-ਪੁੰਨੂੰ ਦਾ ਮੇਲ ਹੁੰਦਾ ਹੈ। ਦੋਵੇਂ ਇੱਕ ਦੂਜੇ ਨੂੰ ਤਰਸਕੇ ਮਿਲੇ ਹਨ। ਬਾਕੀ ਸਭ ਨੂੰ ਕੇਚਮ ਵੱਲ ਰਵਾਨਾ ਕਰ ਦਿੱਤਾ ਜਾਂਦਾ ਹੈ ਪਰ ਪੁੰਨੂੰ ਵਾਪਸ ਨਹੀਂ ਜਾਂਦਾ। ਸਾਰੇ ਕੇਚਮ ਵਿੱਚ ਉਦਾਸੀ ਛਾ ਜਾਂਦੀ ਹੈ। ਮਾਂ-ਬਾਪ ਬੇਹੱਦ ਦੁਖੀ ਹੁੰਦੇ ਹਨ। ਤੇਜ਼ ਸ਼ਰਾਬ ਸਹਿਤ ਪੁੰਨੂੰ ਦੇ ਭਰਾ ਭੰਬੋਰ ਪੁੱਜ ਜਾਂਦੇ ਹਨ। ਉਹ ਦਿਲ ਵਿੱਚ ਖੋਟ ਰੱਖਕੇ ਮਿੱਠੀਆਂ ਗੱਲਾਂ ਕਰਦੇ ਹਨ। ਇਸੇ ਨੂੰ ਸਾਰਤਰ Bad faith ਕਹਿੰਦਾ ਹੈ। ਸੱਸੀ ਇਸ ਸਥਿਤੀ ਨੂੰ ਆਪਣੇ ਚੰਗੇ ਭਾਗ ਸਮਝਦੀ ਹੈ ਪਰ ਸਥਿਤੀ ਇਥੇ ਨਾਟਕੀ ਤਨਜ਼ (Dramatic irony) ਹੈ। ਕਿਉਂਕਿ ‘ਹੋਤ ਪੁੰਨੂੰ ਨੂੰ ਮੌਤ ਸੱਸੀ ਦੇ, ਭਰ ਭਰ ਦੇਣ ਪਿਆਲੇ/ਉਹ ਕੀ ਦਰਦ ਦਿਲਾਂ ਦੇ ਜਾਣਨ, ਊਠ ਚਰਾਵਣ ਵਾਲੇ।' ਅੱਧੀ ਰਾਤ ਪੁੰਨੂੰ ਨੂੰ ਬੇਹੋਸ਼ ਕਰਕੇ ਕੇਚਮ ਵੱਲ ਲੈ ਟੁਰੇ। ਸੱਸੀ ਸਵੇਰੇ ਉੱਠਕੇ ਪੁੰਨੂੰ ਨੂੰ ਨਾ ਵੇਖਕੇ ਹੈਰਾਨ ਰਹਿ ਜਾਂਦੀ ਹੈ। ਵਿਛੋੜੇ ਦੀ ਪੀੜ (Pangs of separation) ਝੱਲਣੀ ਔਖੀ ਸੀ। ਲੈ-ਪਾਲਕ ਮਾਂ ਸੱਸੀ ਨੂੰ ਨਸੀਹਤ ਕਰਦੀ ਹੈ ਕਿ ਜੇਕਰ ਪੁੰਨੂੰ ਦਾ ਉਸ ਨਾਲ ਪਿਆਰ ਹੋਵੇਗਾ ਤਾਂ ਉਹ ਹੋਸ਼ ਆਉਣ ਤੇ ਵਾਪਸ ਪਰਤ ਆਵੇਗਾ। ਪਰ ਸੱਸੀ ਦਿਲਬਰਾਂ ਨੂੰ ਬੇਪਰਵਾਹ ਸਮਝਦੀ ਹੈ। ਮਾਂ ਫਿਰ ਸਮਝਾਉਂਦੀ ਹੈ ਕਿ ਉਹ ਐਵੇਂ ਮੌਤ ਮੁੱਲ ਨਾ ਲਵੇ। ਪੈਰੀਂ ਤੁਰਕੇ ‘ਤੂੰ' ਬਲੋਚਾਂ ਨਾਲ ਕਿਵੇਂ ਰਲੇਂਗੀ? ਹੇਠ ਲਿਖੀਆਂ ਪੰਕਤੀਆਂ ਘਟਨਾ ਕਿਰਿਆ ਵਿਗਿਆਨ (Phenomenology) ਦੀ ਦ੍ਰਿਸ਼ਟੀ ਤੋਂ ਬੜੀਆਂ ਮਹੱਤਵਪੂਰਨ ਹਨ।

ਤੁਰਸ਼ਾਂ ਮੂਲ ਨਾ ਮੁੜਸਾਂ ਰਾਹੋਂ, ਜਾਨ ਤਲੀ ਪਰ ਧਰਸਾਂ।
ਜਬ ਲਗ ਸਾਸ, ਨਿਰਾਸ਼ ਨਾ ਹੋਵਾਂ, ਮਰਨੋਂ ਮੂਲ ਨਾ ਡਰਸਾਂ।
ਜੇ ਰੱਬ ਕੂਕ ਸੱਸੀ ਦੀ ਸੁਣਸੀ, ਜਾਇ ਮਿਲਾਂ ਪਗ ਪਰਸਾਂ।
ਹਾਸ਼ਮ ਨਹੀਂ ਸ਼ਹੀਦ ਹੋ ਵੈਸਾਂ, ਥਲ ਮਾਰੂ ਵਿੱਚ ਮਰਸਾਂ।[2]

ਜਿੱਥੇ ਇਹ ਪੰਕਤੀਆਂ ਸੱਸੀ ਦੇ ਸਿਦਕ ਅਤੇ ਦ੍ਰਿੜ ਇਰਾਦੇ ਨੂੰ ਪ੍ਰਗਟ ਕਰਦੀਆਂ ਹਨ, ਉਥੇ ਉਸਦੀ ਜਾਨ ਤੋਂ ਹੱਥ ਧੋਣ ਦੀ ਸੰਭਾਵਨਾ ( Possibility)

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 129

  1. Martin Heidegger, quoted by J.M, Op. cit, P.48
  2. ਹਰਨਾਮ ਸਿੰਘ ਸ਼ਾਨ (ਸੰ.) ਉਹੀ, ਮੂਲਪਾਠ, ਪੰ. 151