ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੱਲ ਵੀ ਸੰਕੇਤ ਕਰਦੀਆਂ ਹਨ। ਮਾਰੂਥਲ ਵਿੱਚ ਉਸਦਾ ਰੋਮ ਰੋਮ ਪੁੰਨੂੰ ਨੂੰ ਆਵਾਜ਼ਾਂ ਮਾਰ ਰਿਹਾ ਹੈ। ਸੱਸੀ ਦੇ ਸਿਦਕ ਦੀ ਪਰਖ ਨੂੰ ਨਿਮਨਲਿਖਿਤ ਪੰਕਤੀਆਂ ਵੀ ਰੂਪਮਾਨ ਕਰਦੀਆਂ ਹਨ:

ਨਾਜ਼ਕ ਪੈਰ ਮਲੂਕ ਸੱਸੀ ਦੇ, ਮਹਿੰਦੀ ਨਾਲ ਸ਼ਿੰਗਾਰੇ।
ਬਾਲੂ ਰੇਤ ਤਪੇ ਵਿੱਚ ਥਲ ਦੇ ਜਿਉਂ ਜੋਂ ਭੰਨਣ ਭਠਿਆਰੇ।
ਸੂਰਜ ਭੱਜ ਵੜਿਆ ਵਿੱਚ ਬਦਲੀਂ, ਡਰਦਾ ਲਿਸ਼ਕ ਨਾ ਮਾਰੇ।
ਹਾਸ਼ਮ ਵੇਖ ਯਕੀਨ ਲੱਸੀ ਦਾ, ਫੇਰ ਨਹੀਂ ਦਿਲ ਹਾਰੇ।[1]

ਹੁਣ ਉਹ ਥਲ-ਮਾਰੂ ਵਿੱਚ ਅਜਿਹੇ ਪੜਾਅ 'ਤੇ ਪੁੱਜ ਜਾਂਦੀ ਹੈ ਕਿ ਨਾ ਪਿੱਛੇ ਮੁੜ ਸਕਦੀ ਹੈ ਅਤੇ ਨਾ ਹੀ ਅੱਗੇ ਜਾ ਸਕਦੀ ਹੈ।

ਅਸਤਿਤਵਵਾਦ ਕਾਰਜ ਦਾ ਦਰਸ਼ਨ (Phenomena of action) ਹੈ। ਸੱਸੀ ਦੇ ਸਿਦਕੀ ਕਾਰਜ ਦੀ ਸਥਿਤੀ ਹੇਠ ਦਿੱਤੀਆਂ ਪੰਕਤੀਆਂ ਤੋਂ ਉਜਾਗਰ ਹੁੰਦੀ ਹੈ। ਇਹ ਸਥਲ (Concrete) ਕਾਰਜ ਹੈ:

ਕੁੱਝ ਡਿਗਦੀ, ਕੁੱਝ ਢਹਿੰਦੀ ਬਹਿੰਦੀ, ਉਠਦੀ ਤੇ ਦਮ ਲੈਂਦੀ।
ਜਿਉਂਕਰ ਤੋਟ ਸ਼ਰਾਥੋਂ ਆਵੇ, ਫੇਰ ਉਤੇ ਵਲ ਲੈਂਦੀ।
ਚੂੰਡੇ ਖੋਜ ਸ਼ੁਤਰ ਦਾ ਕਿਤ ਵਲ ਹਰਗਿਜ਼ ਭਾਲ ਨਾ ਪੈਂਦੀ।
ਹਾਸ਼ਮ ਜਗਤ ਨਾ ਕਿਉਂਕਰ ਗਾਵੇ, ਪ੍ਰੀਤ ਸੰਪੂਰਨ ਜੈਂਦੀ।[2]

ਬੜੀ ਮੁਸ਼ਕਲ ਨਾਲ ਸ਼ੁਤਰ ਦੀ ਇੱਕ ਪੈੜ ਵਿਖਾਈ ਦਿੰਦੀ ਹੈ। ਉਸ ਨਾਲ ਪਿਆਰ ਕਰਨ ਦੀ ਇਛੁੱਕ ਹੈ। ਫਿਰ ਡਰਦੀ ਹੈ ਤੇ ਇਹ ਮਿਟ ਜਾਏ। ਹੋਰ ਪੈੜ ਲੱਭਣ ਦੀ ਕੋਸ਼ਿਸ਼ ਕਰਦੀ ਹੈ। ਫਿਰ ਤੌਖਲਾ (Anguish) ਪੈਦਾ ਹੁੰਦਾ ਹੈ। ਮਤੇ ਇਹ ਵੀ ਨਜ਼ਰਾਂ ਤੋਂ ਅਲੋਪ ਨਾ ਹੋ ਜਾਵੇ।

ਕਾਕਾ ਨਾਮ ਦੇ ਅਯਾਲੀ ਨੂੰ ਸਹਾਇਤਾ ਲਈ ਆਵਾਜ਼ਾਂ ਮਾਰਦੀ ਹੈ ਪਰ ਉਹ ਉਸਨੂੰ ਮਾਰੂ-ਥਲੀ-ਭੂਤ ਸਮਝ ਕੇ ਸਗੋਂ ਡਰ ਡਰ ਕੇ ਭੱਜਦਾ ਹੈ। ਅਸਤਿਤਵੀ ਦ੍ਰਿਸ਼ਟੀ ਤੋਂ ਇੱਥੇ ਸਥਿਤੀ ਅਯਾਲੀ ’ਤੇ ਹਾਵੀ ਹੈ, ਅਜਿਹੀ ਸਥਿਤੀ ਵਿੱਚ ਡਰ (Fear) ਦਾ ਪੈਦਾ ਹੋਣਾ ਲਾਜ਼ਮੀ ਹੈ। ਉਸਦੇ ਡਰ ਦਾ ਕਾਰਨ ਹੈ ਕਿਉਂਕਿ:

ਸੂਰਤ ਵੇਖ ਅਯਾਲੀ ਡਰਿਆ, ਆਫ਼ਤ ਮਾਰ ਨਾ ਜਾਵੇ।
ਆਦਮ ਰੂਪ, ਜ਼ਨਾਨੀ ਸੂਰਤ, ਥਲ ਮਾਰੂ ਕਦ ਆਵੇ?
ਜਿਉਂ ਜਿਉਂ ਸੁਣੋਂ ਆਵਾਜ਼ ਸੱਸੀ ਦੀ, ਲੁਕ ਛਿਪ ਜਾਣ ਬਚਾਵੇ।
ਹਾਸ਼ਮ ਜਦ ਦਿਨ ਉਲਟੇ ਆਉਣ, ਸਭ ਉਲਟੀ ਬਣ ਜਾਵੇ।[3]

ਪਹਿਲੀਆਂ ਤਿੰਨ ਪੰਕਤੀਆਂ ਅਯਾਲੀ ਦੇ ਡਰ ਸੰਬੰਧੀ ਹਨ ਪਰ ਚੌਥੀ ਪੰਕਤੀ ਸੱਸੀ ਦੇ ਮਾੜੇ ਦਿਨਾਂ ਸੰਬੰਧੀ ਹੈ। ਅਯਾਲੀ ਤੋਂ ਨਿਰਾਸ਼ ਹੋ ਕੇ ਸੱਸੀ ਮੁੜ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 130

  1. ਉਹੀ, ਪੰ. 156
  2. ਉਹੀ, ਪੰ. 162
  3. ਉਹੀ, ਪੰ. 166