ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਜਿਹਾ ਕਹਿਣਾ ਰਾਣੀ ਜਿੰਦਾਂ ਦੇ ਅਸਤਿਤਵ ਨੂੰ ਠੇਸ ਪਹੁੰਚਾਣ ਵਾਲੀ ਗੱਲ ਹੈ। ਇਹ ਮਖੌਲ ਉਸਦਾ ਇਸ ਲਈ ਉਡਾਇਆ ਜਾਂਦਾ ਹੈ ਕਿਉਂਕਿ ਉਹ ਅਤੇ ਉਹਦਾ ਭਰਾ ਸਾਧਾਰਨ ਪਰਿਵਾਰ ਨਾਲ ਸੰਬੰਧਤ ਸਨ ਕਿਉਂਜੋ ਇਨ੍ਹਾਂ ਦਾ ਬਾਪ ਉਹ ਮੰਨਾ ਸਿੰਘ ਸੀ ਜੋ ਮਹਾਰਾਜੇ ਦੇ ਕੁੱਤੇਖਾਨੇ ਦਾ ਇੰਚਾਰਜ ਸੀ।

ਕਿਹਾ ਜਾ ਸਕਦਾ ਹੈ ਕਿ ਲਾਹੌਰ ਦਰਬਾਰ ਵਿੱਚ ਹੋਣ ਵਾਲੇ ਸਾਰੇ ਕਤਲ ਅਸਤਿਤਵੀ ਮੌਤਾਂ (Existential deaths) ਹਨ। ਇਨ੍ਹਾਂ ਸਾਰੇ ਕਤਲਾਂ ਪਿੱਛੇ ਵਿਸ਼ੇਸ਼ ਵਿਅਕਤੀਆਂ ਦੇ ਅਸਤਿਤਵ ਦਾ ਪਤਨ (Fallenness) ਜਾਂ ਅਸਤਿਤਵ ਦੀ ਰਖਿਆ ਹੀ ਕਾਰਜਸ਼ੀਲ ਹੈ। ਲਾਹੌਰ ਦਰਬਾਰ ਦੇ ਅੰਗਰੇਜ਼ਾਂ ਦੇ ਹਵਾਲੇ ਹੋਣ ਪਿੱਛੇ ਵੀ ਇਹੋ ਕੁੱਝ ਨਜ਼ਰੀਂ ਪੈਂਦਾ ਹੈ। ਰਾਣੀ ਜਿੰਦਾਂ ਦੇ ਅਸਤਿਤਵ ਨੂੰ ਵੱਜੀ ਠੇਸ ਇਸਦਾ ਮੁੱਖ ਕਾਰਨ ਬਣਦੀ ਹੈ। ਉਹਦੇ ਵੀਰ ਨੂੰ ਕੋਹਿ ਕੇ ਉਸਦੇ ਸਾਹਮਣੇ ਮਾਰਿਆ ਜਾਂਦਾ ਹੈ। ਇਸੇ ਲਈ ਉਸਦੇ ਮੁੱਖੋਂ ਅਖਵਾਇਆ ਗਿਆ ਹੈ ‘ਜੱਟੀ ਹੋਵਾਂ ਤਾਂ ਕਰਾਂ ਪੰਜਾਬ ਰੰਡੀ, ਸਾਰੇ ਦੇਸ਼ ਦੇ ਵਿੱਚ ਚਾ ਤੁਰਨ ਵਾਰਾਂ/ਛੱਡਾਂ ਨਹੀਂ ਪੰਜਾਬ ਵਿੱਚ ਵੜਨ ਜੋਗੇ, ਸਣੇ ਵੱਡਿਆਂ ਅਫ਼ਸਰਾਂ ਜਮਾਦਾਰਾਂ।'

ਰਾਣੀ ਜਿੰਦਾਂ ਦੇ ਮਨ ਵਿੱਚ ਬਦਲੇ ਦੀ ਭਾਵਨਾ ਖ਼ਤਰਨਾਕ ਰੂਪ ਧਾਰਨ ਕਰ ਜਾਂਦੀ ਹੈ ਜਦੋਂ ਸ਼ਾਹ ਮੁਹੰਮਦ ਉਸਦੇ ਮੂੰਹੋਂ ਇੰਜ ਅਖਵਾਉਂਦਾ ਹੈ:

ਜਿਨ੍ਹਾਂ ਮਾਰਿਆ ਕੋਹਿ ਕੇ ਵੀਰ ਮੇਰਾ
ਮੈਂ ਤਾਂ ਖੁਹਾਉਂਗੀ, ਉਨ੍ਹਾਂ ਦੀ ਜੁੰਡੀਆਂ ਨੀ,
ਧਾਕਾਂ ਜਾਣ ਵਲਾਇਤੀ ਦੇਸ ਸਾਰੇ,
ਪਾਵਾਂ ਬੱਕਰੇ ਵਾਂਗ ਚਾ ਵੰਡੀਆਂ ਨੀ।
ਚੂੜੇ ਲਹਿਣਗੇ ਬਹੁਤ ਸੁਹਾਗਣਾਂ ਦੇ
ਨੱਥ, ਚੱਕ ਤੇ ਵਾਲੀਆਂ ਡੰਡੀਆਂ ਨੀ।
ਸ਼ਾਹ ਮੁਹੰਮਦਾ ਪੈਣਗੇ ਵੈਣ ਡੂੰਘੇ,
ਜਦੋਂ ਹੋਣ ਪੰਜਾਬਣਾਂ ਰੰਡੀਆਂ ਨੀ।[1]

ਇਸ ਬਦਲੇ ਦੀ ਭਾਵਨਾ ਹਿੱਤ ਸ਼ਾਹ ਮੁਹੰਮਦ ਰਾਣੀ ਜਿੰਦਾਂ ਵੱਲੋਂ ਅੰਗਰੇਜ਼ਾਂ ਨੂੰ ਚੋਰੀ-ਚੋਰੀ ਚਿੱਠੀ/ਸੁਨੇਹਾ ਭੇਜਣ ਦਾ ਜ਼ਿਕਰ ਕਰਦਾ ਹੈ ਕਿ ਉਹ ਸਿੱਖ-ਫ਼ੌਜ ਨਾਲ ਯੁੱਧ ਸ਼ੁਰੂ ਕਰਨ ਅਤੇ ਪਿੱਛੋਂ ਉਹ ਸਿੱਖ ਫ਼ੌਜ ਦੇ ਸਾਰੇ ਖ਼ਰਚੇ ਬੰਦ ਕਰ ਦੇਵੇਗੀ। ਇਹ ਵੀ ਕਿਹਾ ਗਿਆ ਕਿ ਕੇਵਲ ਉਹੀ ਸਿਪਾਹੀ ਅੰਗਰੇਜ਼ਾਂ ਨਾਲ ਲੜਨਗੇ ਜਿਨ੍ਹਾਂ ਨੂੰ ਗੁਪਤ ਗੱਲ ਦਾ ਭੇਤ ਨਹੀਂ ਹੋਵੇਗਾ, ਬਾਕੀ ਸਰਦਾਰ ਅੰਗਰੇਜ਼ਾਂ ਨਾਲ ਯੁੱਧ ਕਰਨ ਤੋਂ ਕੰਨੀ ਕਤਰਾਉਣਗੇ।

ਇਸ ਜੰਗ ਵਿੱਚ ਲਾਲ ਸਿੰਘ, ਤੇਜਾ ਸਿੰਘ, ਪਹਾੜਾ ਸਿੰਘ, ਰਣਜੋਧ ਸਿੰਘ, ਰਾਜਾ ਗੁਲਾਬ ਸਿੰਘ ਆਦਿ ਦਾ ਅਸਤਿਤਵ ਅਪ੍ਰਮਾਣਿਕ ਹੈ, ਜਿਨ੍ਹਾਂ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 137

  1. ਉਹੀ, ਬੰਦ ਨੰ: 46