ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(The praying mantis) ਦੀ ਦੋਸ਼ੀ ਸਮਝੀ ਜਾਂਦੀ ਹੈ। ਇਸੇ ਕਾਰਨ ਕਈ ਔਰਤਾਂ ਆਕਰਮਕ ਬਣਨ ਤੋਂ ਸੰਕੋਚ ਕਰਦੀਆਂ ਹਨ ਤੇ ਉਨ੍ਹਾਂ ਉੱਪਰ ਮੱਕੜੀ ਵਾਲਾ ਦੋਸ਼ ਲੱਗੇ।

ਦੂਸਰੇ ਸਰਗ ਦਾ ਪਹਿਲੇ ਸਰਗ ਨਾਲੋਂ ਇੱਕ ਦਿਨ ਦਾ ਗੈਪ ਹੈ। ਇਸ ਵਿੱਚ ਸਲਵਾਨ ਆਪਣੇ ਧਰਮ ਭਰਾ ਵਰਮਨ ਅੱਗੇ ਆਪਣਾ ਦੁੱਖ ਫੋਲਦਾ ਹੈ। ਇਸ ਵਿੱਚ ਸਲਵਾਨ ਔਰਤਾਂ ਨੂੰ ਦੋ ਦ੍ਰਿਸ਼ਟੀਆਂ ਵਜੋਂ ਵੇਖਦਾ ਹੈ 'ਅੱਗ ਦੀ ਸੱਪਨੀਂ' ਅਤੇ ‘ਸੁਪਨੇ ਦੀ ਸੱਪਣੀਂ'। ਇੱਛਰਾਂ ਨੂੰ ਉਹ ਅੱਗ ਦੀ ਸੱਪਨੀ ਕਹਿੰਦਾ ਹੈ ਜਦੋਂ ਕਿ ਮਿਸ-ਚੰਬਾ ਚੁਣੀ ਗਈ ਲੂਣਾਂ ਨੂੰ ‘ਸੁਪਨੇ ਦੀ ਸੱਪਨੀਂ' ਕਹਿੰਦਾ ਹੈ। ਅੱਗ ਦੀ ਸੱਪਨੀ (ਇੱਛਰਾਂ) ਉਸਦੇ ਅੰਤਰ ਦੀ ਨਾਰ ਨਹੀਂ ਬਣ ਸਕੀ, ਭਾਵੇਂ ਉਸਦੀ ਕੁੱਖੋਂ ਪੂਰਨ ਜੰਮਿਆ ਹੈ। ਪਰ ਪੂਰਨ ਵੀ ਉਸ ਤੋਂ ਅਠਾਰਾਂ ਵਰ੍ਹੇ ਦੂਰ ਹੈ। ਉਹ ਉਸਦੇ ਮੱਥੇ ਵੀ ਨਹੀਂ ਲੱਗ ਸਕਿਆ, ਇਸ ਲਈ ਇੱਛਰਾਂ ਨਾਲ ਰਹਿੰਦਿਆਂ ਵੀ ਉਹ ਇਕੱਲਤਾ (Loneliness) ਦਾ ਸ਼ਿਕਾਰ ਹੈ। ਵਰਮਨ ਸਲਵਾਨ ਨੂੰ ‘ਸੁਪਨ ਸਰਪਨੀਂ' ਦਾ ਪਿੰਡਾ ਹੰਢਾਉਣ ਦੀ ਪੇਸ਼ਕਸ਼ ਕਰਦਾ ਹੈ ਪਰ ਅਛੂਤ ਹੋਣ ਕਾਰਨ ਵਿਆਹ ਦੀ ਗੱਲ ਨਾਲ ਸਹਿਮਤ ਨਹੀਂ ਹੁੰਦਾ। ਪਰ ਬੂਹੇ ਓਹਲੇ ਖੜ੍ਹੀ ‘ਕੁੰਤ' ਸਲਵਾਨ ਦੇ ਹੱਕ ਵਿੱਚ ਭੁਗਤਦੀ ਹੈ। ਉਹ ਅਸਤਿਤਵੀ ਵਿਚਾਰ (ਮੈਂ+ਤੂੰ=ਅਸੀਂ) ਪੇਸ਼ ਕਰਦੀ ਹੋਈ ਕਹਿੰਦੀ ਹੈ:

ਮੇਰੇ ਸਵਾਮੀ,/ਨੀਰ ਜੋ ਗੰਦਾ
ਗੰਗਾ ਤਾਈਂ ਆ ਮਿਲ ਜਾਵੇ
ਉਹ ਸਾਰਾ ਗੰਗਾ ਕਹਿਲਾਵੇ
ਪੂਜਨਹਾਰਾ ਹੀ ਹੋ ਜਾਵੇ।[1]

ਕੁੰਤ ਦਾ ਤਰਕ ਹੈ ਕਿ ਲੂਣਾ ਸਲਵਾਨ ਦੇ ਲੜ ਲੱਗਕੇ ਸ਼ੂਦਰ ਨਹੀਂ ਰਹੇਗੀ। ਪਰ ਵਰਮਨ ਦੇ ਮਨ ਵਿੱਚ ਇਹ ਭੈਅ (Fear) ਹੈ ਕਿ ਜੇਕਰ ਉਸਨੇ ਇਹ ਕਦਮ ਪੁੱਟ ਲਿਆ ਤਾਂ ਇੱਛਰਾਂ ਦੇ ਮਾਪੇ ‘ਉਧੋਪੁਰੀਏ' ਕੀਹ ਆਖਣਗੇ? ਇੱਛਰਾਂ ਸਲਵਾਨ ਦੇ ਪੁੱਤਰ ਦੀ ਮਾਂ ਤਾਂ ਬੇ-ਜੀਭੀ ਗਾਂ ਹੈ। ਪਰ ਕੁੰਤ ਉਸਨੂੰ ਕੇਵਲ ਅਗਨ ਸਰਪਨੀ ਹੀ ਕਹਿੰਦੀ ਹੈ ਜੋ ਆਪਣੇ ਮਰਦ ਨੂੰ ਮੋਹ ਨਹੀਂ ਸਕੀ। ਸ਼ਾਇਦ ਸਲਵਾਨ-ਇੱਛਰਾਂ ਵਰਗੀ ਸਥਿਤੀ ਸੰਬੰਧੀ ਹੀ ਸਾਈਮਨ ਡੀ.ਬੌਵੇਰ ਨੇ ਕਿਹਾ ਹੋਣੈ:

"To ask two spouses bound by practical, social and moral ties to satisfy each other sexually for their whole lives is pure absurdity."[2]

ਅਰਥਾਤ ਵਿਵਾਹਿਤ ਜੋੜੇ ਤੋਂ ਸਾਰੀ ਆਯੂ ਕਾਮੁਕ-ਸੰਤੁਸ਼ਟਤਾ ਦੀ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 142

  1. ਉਹੀ, ਪੰ. 61
  2. Simone de Beauvoir, The Second sex, Wikipedia, the free encyclopedia P. 466