ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

refusal to conform to the world. Refusal of personality, acquiescence in dissolution in the surrounding world can lessen the suffering, and man easily goes that way. Acquiescence in slavery diminishes suffering, refusal increases.[1]

Pain in the human world is the birth of personality.

ਅਰਥਾਤ ਸ਼ਖ਼ਸੀਅਤ ਨਾ ਕੇਵਲ ਦੁੱਖ ਨੂੰ ਅਨੁਭਵ ਹੀ ਕਰਦੀ ਹੈ, ਸਗੋਂ ਵਿਸ਼ੇਸ਼ ਅਰਥਾਂ ਵਿੱਚ ਸ਼ਖ਼ਸੀਅਤ ਦੁੱਖ ਹੀ ਤਾਂ ਹੈ। ਸ਼ਖ਼ਸੀਅਤ ਨੂੰ ਪ੍ਰਾਪਤ ਕਰਨ ਦਾ ਸੰਘਰਸ਼ ਅਤੇ ਇਸ ਨੂੰ ਪਕੇਰਿਆਂ ਕਰਨ ਦੀ ਪ੍ਰਕਿਰਿਆ ਹੀ ਕਸ਼ਟਦਾਇਕ ਹੈ। ਸ਼ਖ਼ਸੀਅਤ ਦੀ ਪੂਰਵ-ਧਾਰਣਾ ਹੀ ਵਿਰੋਧ ਹੈ। ਇਹ ਗੁਲਾਮ ਕਰਨ ਵਾਲੀ ਸ਼ਕਤੀ ਨਾਲ ਦੋ ਹੱਥ ਕਰਨ ਦੀ ਮੰਗ ਕਰਦੀ ਹੈ। ਇਹ ਸੰਸਾਰ ਨਾਲ ਸਹਿਮਤੀ ਤੋਂ ਇਨਕਾਰੀ ਹੁੰਦੀ ਹੈ। ਸੰਸਾਰਕ ਮਾਹੌਲ ਨਾਲ ਸਹਿਮਤ ਹੋ ਕੇ ਦੁੱਖ ਘਟਦਾ ਹੈ। ਇਸ ਮਾਰਗ 'ਤੇ ਚੱਲਕੇ ਬੰਦਾ ਸੌਖਾ ਰਹਿੰਦਾ ਹੈ। ਗੁਲਾਮੀ ਨਾਲ ਇੱਕ-ਸੁਰ ਹੋਣ 'ਤੇ ਪੀੜ ਘਟਦੀ ਹੈ। ਮਨੁੱਖੀ ਸੰਸਾਰ ਵਿੱਚ ਪੀੜ ਨਾਲ ਹੀ ਸ਼ਖ਼ਸੀਅਤ ਜਨਮ ਧਾਰਦੀ ਹੈ।

ਸੰਸਾਰ ਵਿੱਚ ਬਹੁਤੇ ਲੋਕ ਭੇਡ-ਚਾਲ ਦਾ ਜੀਵਨ ਜਿਉਂਦੇ ਹਨ। ਭੇਡ-ਚਾਲ ਕਦੇ ਵੀ ਪ੍ਰਮਾਣਿਕ ਅਸਤਿੱਤਵ ਦੀ ਜਨਮ-ਦਾਤੀ ਨਹੀਂ ਹੋ ਸਕਦੀ। ਜਿਵੇਂ ਸੁਰਜੀਤ ਪਾਤਰ ਕਹਿੰਦਾ ਹੈ, "ਮੈਂ ਰਾਹਾਂ 'ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ", ਇਹ ਪ੍ਰਮਾਣਿਕ ਅਸਤਿੱਤਵ ਦੀ ਉਦਾਹਰਨ ਹੈ।

ਸਪਸ਼ਟ ਹੈ ਕਿ ਦੁੱਖਾਂ ਨੇ ਅਜੀਤ ਦੀ ਸ਼ਖ਼ਸੀਅਤ ਇਉਂ ਘੜ ਦਿੱਤੀ ਕਿ ਜੇ ਉਸਨੂੰ ਕੋਈ ਗੱਲ ਗਲਤ ਲਗਦੀ ਹੈ ਤਾਂ ਉਹ ਸਪਸ਼ਟ ਨਾਂਹ ਕਹਿਣ ਤੋਂ ਸੰਕੋਚ ਨਹੀਂ ਕਰਦੀ।

ਇੰਟਰਨੈਸ਼ਨਲ ਟਰੇਡ ਫ੍ਰੇਅਰ 1972 ਸਮੇਂ ਪੰਜਾਬ ਸਰਕਾਰ ਦੇ ਸਪੈਸ਼ਲ ਸੈਕਟਰੀ ਸ੍ਰੀ ਬਾਗਲਾ ਦੇ ਮੁਕਾਬਲੇ ਹਰਿਆਣਾ ਸਰਕਾਰ ਦੇ ਐਸ.ਕੇ. ਮਿਸ਼ਰਾ ਦੀ ਫ਼ੈਸਲਾ (Decision) ਲੈਣ ਦੀ ਯੋਗਤਾ ਦੀ ਅਜੀਤ ਕੌਰ ਪ੍ਰਸ਼ੰਸਾ ਕਰਦੀ ਹੈ। ਅਸਤਿਤਵਵਾਦ ਵਿੱਚ ‘ਫ਼ੈਸਲੇ ਦੀ ਯੋਗਤਾ' ਦਾ ਹੀ ਮਹੱਤਵ ਹੈ। ਅਜੀਤ ਕੌਰ ਲਿਖਦੀ ਹੈ:———

ਤੇ ਫੈਸਲਾ ਲੈਣ ਵਾਲਾ ਬੰਦਾ ਆਪਣੀ ਜ਼ਿੰਮੇਵਾਰੀ ਨੂੰ ਕਬੂਲ
ਕਰਨੋਂ ਤ੍ਰਹਿੰਦਾ ਨਹੀਂ। ਇੱਕ ਅਜੀਬ ਸੁਮੇਲ ਜਿਸ ਵਿੱਚ
ਆਪਣੀ ਸਮਰੱਥਾ ਦਾ ਵੀ ਅਹਿਸਾਸ ਹੋਵੇ, ਤੇ ਜ਼ਿੰਮੇਵਾਰੀ
ਦਾ ਅਹਿਤਮਾਦ ਵੀ। ਇਹੋ ਜਿਹਾ ਲਾਜਵਾਬ ਬੰਦਾ
ਸੀ ਇਹ ਐਸ.ਕੇ. ਮਿਸ਼ਰਾ।[2]

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 152

  1. Four Existential Theologians (Nicolas Berdyaev) P. 119
  2. ਅਜੀਤ ਕੌਰ, ਖ਼ਾਨਾਬਦੋਸ਼, ਪੰ. 135