ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/154

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੇਖਿਕਾ ਖ਼ੁਦ ਸਵੀਕਾਰ ਕਰਦੀ ਹੈ ਕਿ ਉਹ ਓਮਾ ਅੱਗੇ ਅਸਤਿੱਤਵਹੀਣ (Fallen-entity) ਇਸ ਕਰਕੇ ਹੋਈ ਕਿ ਆਪਣੀਆਂ ਕਿਤਾਬਾਂ ਹਿੰਦੀ ਅਤੇ ਅੰਗਰੇਜ਼ੀ ਵਿੱਚ ਛਪਵਾਉਣ ਦਾ ਲਾਲਚ ਕਰ ਗਈ।

ਦਰਅਸਲ ਅਜੀਤ ਕੌਰ ਦੁਚਿੱਤੀ ਕਾਰਨ ਹੀ ਖੋਟੇ ਨਿਸ਼ਚੇ (Bad faith) ਦਾ ਸ਼ਿਕਾਰ ਹੋ ਗਈ। ਲਿਖਦੀ ਹੈ:———

'ਮੈਂ ਓਮਾ ਨਾਲ ਸੌਣਾ ਨਹੀਂ ਸਾਂ ਚਾਹੁੰਦੀ ਪਰ ਉਹਨੂੰ
ਗੁਆਣਾ ਵੀ ਨਹੀਂ ਸਾਂ ਚਾਹੁੰਦੀ।[1]

ਜਾਂ ਪਾਲ ਸਾਰਤਰ (Jean-Paul Sartre) ਆਪਣੀ ਪੁਸਤਕ Being and Nothing P.96 ਤੇ ਅਜਿਹੀ ਹੀ ਸਥਿਤੀ ਦੀ ਪਕੜ ਵਿੱਚ ਆਈ, ਇੱਕ ਔਰਤ ਦੀ ਉਦਾਹਰਨ ਦਿੰਦਾ ਹੈ। ਪ੍ਰੇਮੀ ਤੇ ਪ੍ਰੇਮਿਕਾ ਇੱਕ ਮੇਜ਼ ਤੇ ਆਹਮੋ-ਸਾਹਮਣੇ ਬੈਠੇ ਹਨ। ਪ੍ਰੇਮਿਕਾ ਪ੍ਰੇਮੀ ਦੀਆਂ ਉਸ ਪ੍ਰਤੀ ਭਾਵਨਾਵਾਂ ਨੂੰ ਸਮਝਦੀ ਹੋਈ ਵੀ ਨਾ ਸਮਝਣ ਦਾ ਵਿਖਾਵਾ ਕਰਦੀ ਹੈ। ਪ੍ਰੇਮੀ ਨੇ ਉਸਦਾ ਹੱਥ ਆਪਣੇ ਹੱਥ ਵਿੱਚ ਲਿਆ ਹੋਇਆ ਹੈ। ਹੱਥ ਪ੍ਰੇਮੀ ਦੇ ਹੱਥਾਂ ਵਿੱਚ ਹੈ। Sartre says, "The hand rests inert between the warm hands of her companion — neither consenting nor resisting- a thing." Sartre concludes, "we shall say that this woman is in bad faith."[2]

ਬੰਬਈ ਵਿਖੇ ਬੜੀ ਉਤਸੁਕਤਾ ਨਾਲ ਰੰਡੀਆਂ ਦੇ ਕੋਠਿਆਂ ਤੇ ਓਮਾ ਅਤੇ ਗੌਤਮ ਨਾਲ ਘੁੰਮਦੀ ਹੈ ਅਤੇ ਜੇ ਕੋਈ ਪੁੱਛੇ ਕਿ ਇਹ ਔਰਤ ਕਿਉਂ ਨਾਲ਼ ਹੈ ਤਾਂ ਉਨ੍ਹਾਂ ਪਾਸੋਂ ਕਹਾਉਣਾ ਚਾਹੁੰਦੀ ਹੈ:———

'ਕੋਈ ਪੁੱਛੇ ਤਾਂ ਕਹਿ ਦੇਣਾ, ਇਹ ਵੀ ਇਹੀ ਕੰਮ
ਕਰਨਾ ਚਾਹੁੰਦੀ ਏ, ਏਸ ਕਰਕੇ ਆਪਣੇ ਲਈ
ਕੋਈ ਚੰਗਾ ਜਿਹਾ ਕੋਨਾ ਲੱਭ ਰਹੀ ਏ।[3]

ਫਿਰ ਓਮਾ ਕਹਿੰਦਾ ਹੈ ਕਿ ਇਹ ਕੋਠੇ ਦੋ ਘੜੀਆਂ ਦਾ ਜੀਆ ਪਰਚਾਵਾ ਕਰਨ ਲਈ ਉਸਨੇ ਪਹਿਲਾਂ ਵੀ ਦੇਸ਼-ਵਿਦੇਸ਼ ਵਿੱਚ ਵੇਖੇ ਹਨ ਪਰ ਉਸਨੂੰ ਜਾਪਦਾ ਸੀ ਜਿਵੇਂ ਮਕਬਰਿਆਂ ਵਿੱਚ ਘੁੰਮ ਰਿਹਾ ਹੋਵੇ। ਅਜੀਤ ਸਮਝ ਹੀ ਨਹੀਂ ਸਕੀ ਕਿ ਓਮਾ ਦੀਆਂ ਸਾਰੀਆਂ ਗੱਲਾਂ Bad faith ਵਾਲੀਆਂ ਹਨ। ਓਮਾ ਨਾਲ ਗੁਜ਼ਾਰੇ ਸੱਤਾਂ ਵਰ੍ਹਿਆਂ ਵਿੱਚ ਉਹ ਸੱਤਰ, ਸੱਤ ਸੌ, ਸੱਤ ਸਦੀਆਂ ਅਤੇ ਸੱਤ ਜਨਮਾਂ ਦੀ ਵਿਭਿੰਨ ਪੱਖਾਂ ਤੋਂ ਪ੍ਰਾਪਤੀ ਸਮਝਦੀ ਹੈ।

ਦਰਅਸਲ ਓਮਾ ਦੇ ਮਿਲਾਪ ਨਾਲ ਅਜੀਤ ਦੀ ਇਕੱਲਤਾ (loneliness) ਨੂੰ ਕੁੱਝ ਰਾਹਤ ਅਵੱਸ਼ ਮਿਲਦੀ ਹੈ। ਕਿਉਂਕਿ ਉਸਨੂੰ ਮਕਬਰੇ ਵਰਗੀ ਸੁੰਨਸਾਨ (Solitude) ਹਮੇਸ਼ਾ ਤੰਗ ਕਰਦੀ ਸੀ। ਪਰ ਜਿਸ ਦਿਨ ਸੁਰਿੰਦਰ (ਓਮਾ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 154

  1. ਉਹੀ, ਪੰ. 166
  2. Donald Palmer, Sartre, P. 82
  3. ਅਜੀਤ ਕੌਰ, ਉਹੀ, ਪੰ. 174