ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਪੁੱਤਰ) ਵੀ ਉਸੇ ਘਰ ਵਿੱਚ ਆਪਣੀ ਮਾਂ ਦਾ ਸੁਨੇਹਾ ਲੈ ਕੇ ਆ ਗਿਆ। ਉਸ ਦਿਨ ਅਜੀਤ ਦੀਆਂ ਅੱਖਾਂ ਸਾਹਵੇਂ ਸੱਚ ਸਾਕਾਰ ਹੋ ਉੱਠਦਾ ਹੈ:———

"ਕਮਲੀ ਨਾ ਬਣ! ਸੁਰਿੰਦਰ ਆ ਗਿਆ ਏ ਹੁਣ।
ਮੇਰਾ ਏਥੇ ਰਹਿਣ ਦਾ ਵੀ ਕੀ ਫ਼ਾਇਦਾ ਏ?

"ਫ਼ਾਇਦਾ? ਯਨੀ ਸਿਰਫ਼ ਮੇਰੇ ਨਾਲ ਸੌਣ ਦਾ ਫ਼ਾਇਦਾ ਹੋਣਾ ਚਾਹੀਦਾ ਏ, ਤਾਂ ਹੀ ਏਥੇ ਰਹੋਗੇ? ਬਾਣੀਏ"[1]

ਓਮਾ ਅਜੀਤ ਨੂੰ ਹੌਲੀ ਬੋਲਣ ਲਈ ਕਹਿੰਦਾ ਹੈ ਮਤੇ ਸੁਰਿੰਦਰ ਸੁਣ ਲਵੇ। ਓਮਾ ਦੇ ਜਲੰਧਰ ਜਾਣ ਦੇ ਫੈਸਲੇ ਨਾਲ਼ ਅਜੀਤ ਨੂੰ ਆਪਣਾ ਅਸਤਿੱਤਵ ਗੁਆਚਿਆ ਪ੍ਰਤੀਤ ਹੁੰਦਾ ਹੈ:———

ਤੇ ਉਹਦਾ ਏਸ ਤਰ੍ਹਾਂ ਜਾਣ ਦਾ ਫ਼ੈਸਲਾ ਕਰ ਲੈਣਾ, ਮੈਨੂੰ
ਲੱਗਾ, ਮੇਰੀ ਹਤਕ ਸੀ। ਮੈਂ ਉਸ ਔਰਤ ਦੇ ਮੁਕਾਬਲੇ
ਛੋਟੀ ਹੋ ਰਹੀ ਸੀ, ਜਿਹੜੀ ਜਲੰਧਰ ਰਹਿੰਦੀ ਸੀ,[2]

ਤੇ ਹੁਣ ਓਮਾ ਦੇ ਝੂਠ (Bad faith) ਦਾ ਪਰਦਾ ਫ਼ਾਸ਼ ਹੋ ਜਾਂਦਾ ਹੈ। ਜਿਹੜਾ:———

ਕਿਹਾ ਕਰਦਾ ਸੀ, ਤੂੰ ਇੱਕ ਵਾਰ ਮੇਰੀਆਂ ਬਾਹਾਂ
ਵਿੱਚ ਸਮਾ ਜਾ, ਤੇ ਮੈਨੂੰ ਆਪਣਾ ਪਿਆਰ
ਦੇ ਦੇਹ, ਮੈਂ ਤੇਰੇ ਨਾਲ ਹੀ ਬਾਕੀ ਜ਼ਿੰਦਗੀ
ਬਿਤਾਵਾਂਗਾ, ਓਸ ਔਰਤ ਨੂੰ ਤਲਾਕ ਦੇ ਦਿਆਂਗਾ।[3]

ਹੁਣ ਸੁਰਿੰਦਰ ਕਹਿੰਦਾ ਹੈ ਕਿ ਪਿਤਾ ਜੀ ਜ਼ਰੂਰ ਜਾਣਗੇ ਕਿਉਂਕਿ ਮਾਤਾ ਜੀ ਨੇ ਉਨ੍ਹਾਂ ਨੂੰ ਬੁਲਾਇਆ ਹੈ। ਅਜੀਤ ਸੋਚਦੀ ਹੈ ਕਿ ਉਹ ਓਮਾ ਦੀ ਰਖੇਲ ਬਣਕੇ ਨਹੀਂ ਰਹਿ ਸਕਦੀ, ਕਿਉਂਕਿ:

ਜ਼ਿੰਦਾਂ ਤਾਂ ਮੈਂ ਆਪਣੀਆਂ ਹੀ ਸ਼ਰਤਾਂ ਤੇ ਰਹਿਣਾ ਸੀ।
ਜਿਉਣਾ ਵੀ ਆਪਣੇ ਸਟਾਈਲ ਨਾਲ ਹੀ।
ਖ਼ੁਦਦਾਰੀ ਨਾਲ ਆਪਣੀ ਰੋਟੀ ਆਪ ਕਮਾਕੇ।[4]

ਸਹਿਜੇ ਸਹਿਜੇ ਉਸ ਨੂੰ ਚਾਨਣ ਹੁੰਦਾ ਹੈ ਕਿ:———
(ਉ) ਓਮਾ ਨੂੰ ਆਪਣੇ ਨਾਂ ਨਾਲ ਮੇਰਾ ਨਾਂ ਜੋੜਕੇ
ਕਿਧਰੇ ਵੀ ਲਿਖਿਆ ਜਾਣਾ ਮਨਜ਼ੂਰ ਨਹੀਂ ਸੀ।[5]

(ਅ) ਮੈਂ ਜਿਵੇਂ ਕੋਈ ਐਂਟਿਟੀ ਹੀ ਨਹੀਂ। ਕੁਰਸੀ ਹਾਂ, ਜਾਂ
ਮੇਜ਼, ਜਿਵੇਂ ਜੀਅ ਕੀਤਾ, ਵਰਤ ਲਿਆ। ਜਿੱਥੇ ਜੀਅ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 155

  1. ਉਹੀ, ਪੰ. 182
  2. ਉਹੀ
  3. ਉਹੀ
  4. ਉਹੀ, ਪੰ. 188
  5. ਉਹੀ, ਪੰ. 200