ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਦਲਣ ਦੇ ਸਮਾਨ ਹੀ ਪ੍ਰਤੀਤ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਬੌਵੇਰ ਦੇ ਸ਼ਬਦ ਉੱਲੇਖਨੀਯ ਹਨ:

To ask two spouses bound by practical, social and moral ties to satisfy each other sexually for their whole lives is pure absurdity.[1]

ਅਰਥਾਤ ਉਸ ਦੰਪਤੀ ਜੋੜੇ ਨੂੰ ਜੋ ਅਮਲੀ ਤੌਰ 'ਤੇ ਸਮਾਜਿਕ ਅਤੇ ਨੈਤਿਕ ਬੰਧਨ ਵਿੱਚ ਬੱਝਾ ਹੋਇਆ ਹੈ, ਇਹ ਪੁੱਛਣਾ ਕਿ ਤੁਸੀਂ ਸਾਰੀ ਆਯੂ ਇੱਕ ਦੂਜੇ ਨੂੰ ਕਾਮੁਕ ਤੌਰ ਤੇ ਸੰਤੁਸ਼ਟ ਕਰਦੇ ਰਹੇ, ਇੱਕ ਫ਼ਜੂਲ ਗੱਲ ਹੈ।

ਘਟਨਾ ਕਿਰਿਆ ਵਿਗਿਆਨ ਅਨੁਸਾਰ (Phenomenologically) ਕਿਸੇ ਅਸਤਿੱਤਵ ਦੀ ਜਾਣਕਾਰੀ ਲਈ ਕੁੱਝ ਹੋਰ ਨੁਕਤੇ ਵੀ ਵਿਚਾਰਨਯੋਗ ਹੁੰਦੇ ਹਨ। ਇਨ੍ਹਾਂ ਵਿੱਚੋਂ ਇੱਕ ਨੁਕਤਾ ਜੀਵੰਤ ਸਮੇਂ (Lived Time) ਅਤੇ ਘੜੀ ਸਮੇਂ (Clock Time) ਨਾਲ ਸੰਬੰਧਤ ਹੈ। ਸੁਖ ਦਾ ਸਮਾਂ ਛੇਤੀ ਬੀਤਦਾ ਹੈ। ਦੁੱਖ ਦੀ ਘੜੀ ਜਾਂ ਉਡੀਕ ਦੀ ਘੜੀ ਬੀਤਣ ਵਿੱਚ ਹੀ ਨਹੀਂ ਆਉਂਦੀ। ਇਸ ਸਵੈਜੀਵਨੀ ਵਿੱਚੋਂ ਅਜਿਹੇ ਸਮੇਂ ਦੀਆਂ ਕੁੱਝ ਉਦਾਹਰਨਾਂ ਵੇਖੀਆਂ ਜਾ ਸਕਦੀਆਂ ਹਨ:———

(ਉ) ਕੈਂਡੀ ਦੇ ਅੱਗ ਵਿੱਚ ਸੜਨ ਦੀ ਸੂਚਨਾ ਮਿਲਦੀ ਹੈ। ਅਰਪਨਾ ਬੇਦੀ
ਅਤੇ ਅਜੀਤ ਕੌਰ ਕੱਜਨ ਦੇ ਫੋਨ ਦਾ ਇੰਤਜ਼ਾਰ ਕਰ ਰਹੀਆਂ ਹਨ -
‘ਵਕਤ ਤਰ ਹੀ ਨਹੀਂ ਰਿਹਾ,'[2]
(ਅ) ਅਜੀਤ ਕੌਰ ਲਈ ਏਥੋਂ ਫਰੈਂਕਫਰਟ/ਫਰੈਂਕਫਰਟ ਤੋਂ ਪੈਰਿਸ ਦਾ ਸਫ਼ਰ
ਅਸੀਮ ਸਮਿਆਂ ਤੇ ਫੈਲ ਗਿਆ ਸੀ।[3]
(ੲ) ਲੀਓ ਦੇ ਹਸਪਤਾਲ ਵਿਖੇ-ਜੁਗਾਂ ਜਿੱਡੇ ਲੰਬੇ ਚਿਰ ਮਗਰੋਂ ਇੱਕ
ਦਰਵਾਜ਼ੇ ਦਾ ਸਿਰਫ਼ ਉਤਲਾ ਹਿੱਸਾ ਖੁਲ੍ਹਿਆ,[4]
(ਸ) ਹਾਂ ਦੋਸਤੋ, ਮੈਂ ਅਜੇ ਤੱਕ ਉਨ੍ਹਾਂ ਬੈਂਚਾਂ ਤੇ ਬੈਠੀ ਹਾਂ, ਲੀਓ ਦੀ
ਕਬਰਗਾਹ ਵਿੱਚ ਪਏ ਬੈਂਚਾਂ ਉੱਤੇ,[5]
(ਹ) ਪਰ ਅੱਜ ਜਦੋਂ ਮੈਂ ਵਾਪਸ ਮੁੜਕੇ ਵੇਖਦੀ ਹਾਂ, ਤਾਂ ਉਹ ਡੇਢ ਦੋ ਸਾਲ
ਫੈਲ ਕੇ ਜ਼ਿੰਦਗੀ ਦੀ ਪੂਰੀ ਲੰਬਾਈ ਚੌੜਾਈ ਤੇ ਖਿਲਰ ਜਾਂਦੇ ਹਨ।
(ਪ੍ਰੋ: ਬਲਦੇਵ ਸੰਗ ਗੁਜ਼ਾਰਿਆ ਸਮਾਂ)[6]
(ਕ) ਅਜੇ ਤੇ ਪਿਛਲੇ ਮਿੰਟ ਤਿੰਨ ਵਜੇ ਸਨ, ਚਾਰ ਕਿਸ ਤਰ੍ਹਾਂ ਵਜ ਗਏ?
ਅੱਖ ਝਮਕਣ ਤੋਂ ਪਹਿਲਾਂ ਤੇ ਅਜੇ ਚਾਰ ਸਨ, ਅੱਖ ਝਮਕਦਿਆਂ ਹੀ
ਪੰਜ ਕਿਸ ਤਰ੍ਹਾਂ ਵੱਜ ਗਏ?[7]
(ਖ) ਪਾਲ ਦੀ ਨਜ਼ਰ ਬਚਾਕੇ ਮੈਂ ਘੜੀ ਵੱਲ ਤੱਕ ਲੈਂਦੀ ਸੀ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 157

  1. En Wikipedia org/wiki/The Second Sex 4/11
  2. ਅਜੀਤ ਕੌਰ, ਉਹੀ, ਪੰ. 13
  3. ਉਹੀ, ਪੰ. 18
  4. ਉਹੀ, ਪੰ. 21
  5. ਉਹੀ, ਪੰ. 46
  6. ਉਹੀ, ਪੰ. 49
  7. ਉਹੀ