ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਵਕਤ ਸੀ;ਕਿ ਗੁਜ਼ਰ ਨਹੀਂ ਸੀ ਰਿਹਾ। ਮਹਿਜ਼ ਰੀਂਗ ਰਿਹਾ ਸੀ। ਲੱਗਾ
ਇੱਕ ਸਦੀ ਗੁਜ਼ਰ ਗਈ ਸੀ ਜਦੋਂ ਬਾਹਰ ਕਾਲ ਬੈੱਲ ਵੱਜੀ। [1]

ਅਜੀਤ ਕੌਰ ਦੀ ਪਿਆਰੀ ਬੇਟੀ ਕੈਂਡੀ ਦੀ ਮੌਤ ਵੀ ਇੱਕ ਅਸਤਿੱਤਵੀ ਵਰਤਾਰਾ (Existential death) ਹੈ, ਇਹ ਕੁਦਰਤੀ ਮੌਤ (Natural death) ਨਹੀਂ ਹੈ। ਪ੍ਰਿੰ: ਤੇਜਾ ਸਿੰਘ ਦੀ ਬੇਟੀ ਮਾਨਾਂ ਦੀ ਮੌਤ ਉਸ ਦੀਆਂ ਅੱਖਾਂ ਸਾਹਵੇਂ ਹੋਈ। ਇਵੇਂ ਸੁਰਜੀਤ ਸਿੰਘ ਸੇਠੀ ਦੀ ਪਤਨੀ ਮਨੋਹਰ ਦੀ। ਸਵੈਜੀਵਨੀ ਸਾਹਿਤ ਵਿੱਚ ਇਹ ਤੇ ਹੋਰ ਅਜਿਹੀਆਂ ਮੌਤਾਂ ਦਰਦ ਭਰੀਆਂ ਹਨ। ਹਾਈਡਿਗਰ ਅਨੁਸਾਰ ਬੰਦੇ ਨੂੰ ਮੌਤ ਦੀ ਸੰਭਾਵਨਾ ਵਿੱਚ ਸੁੱਟਿਆ ਗਿਆ ਹੈ। ਮੌਤ ਬੰਦੇ ਦੀ ਸੰਭਾਵਨਾ ਹੈ। ਪਰ ਸਾਰਤਰ ਦਾ ਕਹਿਣਾ ਹੈ ਕਿ ਮੌਤ ਬੰਦੇ ਦੀ ਸੰਭਾਵਨਾ ਨਹੀਂ, ਸਗੋਂ ਸੰਭਾਵਨਾ ਦਾ ਅੰਤ ਹੈ। ਬੰਦੇ ਦੀ ਹੋਂਦ ਹੀ Being-unto death ਹੈ। ਇਸ ਸੰਭਾਵਨਾ ਦੇ ਪੂਰੇ ਹੋਣ ਦਾ ਸਮਾਂ ਅਗਿਆਤ ਹੈ। ਮੌਤ ਲਈ ਤਾਂ ਬੰਦਾ ਹਰ ਸਮੇਂ ਬੁੱਢਾ ਹੈ। ਕੈਂਡੀ ਕੇਵਲ 21 ਵਰ੍ਹਿਆਂ ਦੀ ਸੀ।

ਸਾਰਤਰ ਦਾ ਇੱਕ ਹੋਰ ਅਸਤਿੱਤਵੀ ਨੁਕਤਾ ਹੈ-ਭੋਇ (Ground) ਅਤੇ ਆਕਾਰ (Figure) ਕਿਸੇ ਸਥਾਨ ਤੇ ਕਿੰਨੇ ਵੀ ਲੋਕ ਕਿਉਂ ਨਾ ਹੋਣ ਪਰ ਕੇਵਲ ਆਪਣੇ ਮਨ-ਪਸੰਦ ਬੰਦੇ ਨਾਲ ਹੀ ਕੋਈ ਮਹਿਫ਼ਲ ਅਰਥਵਾਨ ਬਣਦੀ ਹੈ। ਮਸਲਨ:———

ਹਜ਼ਾਰਾਂ ਹੀ ਲੋਕ ਸਨ..... ਸਟੇਜ ਦੇ ਸਾਹਮਣੇ ਬੈਠੇ ਬਹੁਤ
ਸਾਰੇ ਖ਼ਾਸ ਮਹਿਮਾਨ ਸਨ ਪਰ ਮੈਨੂੰ ਸਿਰਫ਼ ਬਲਦੇਵ ਦਾ ਮੂੰਹ
ਨਜ਼ਰ ਆ ਰਿਹਾ ਸੀ।[2]
ਇੰਜ ਸਾਰੀ ਗਰਾਉਂਡ ਆਪਣੇ ਪਿਆਰੇ ਦੀ ਫਿਗੁਰ ਨੂੰ ਹੀ ਉਭਾਰਦੀ
ਹੈ।

ਅਜੀਤ ਕੌਰ ਦੇ ਸਾਰੇ ਜੀਵਨ ਦੀ ਭਟਕਣ ਦਾ ਕੇਂਦਰ ਬਿੰਦੂ (Kernel code) ਉਸਦੀ ਕੇਵਲ ਇੱਕ ਗ਼ਲਤ ਸੋਚ ਵਿੱਚ ਨਿਹਿਤ ਹੈ- "ਲੱਗਾ ਕਿ ਆਉਣ ਵਾਲੇ ਸਾਲਾਂ ਵਿੱਚ ਬਲਦੇਵ ਹਮੇਸ਼ਾ ਇਹੀ ਕਿਹਾ ਕਰੇਗਾ, 'ਤੂੰ ਹੀ ਤੇ ਚਾਹਦੀਂ ਸੀ ਇਹ। ਇਸ ਕਰਕੇ ਗੱਡੀ ਨੂੰ ਚਲਾਣ ਦੀ ਜ਼ਿੰਮੇਵਾਰੀ ਤੇਰੀ ਹੀ ਏ।"[3] ਇਸ ਗਲ਼ਤ-ਸੋਚ ਦੇ ਸੱਚ ਨੂੰ ਲੇਖਿਕਾ ਖ਼ੁਦ ਸਵੀਕਾਰਦੀ ਹੈ:———

"ਤੁਸੀਂ ਜ਼ਰੂਰ ਕਹੋਗੇ, 'ਬੇਵਕੂਫ਼ ਔਰਤ।" ਅਰੇ, ਤੁਸਾਂ ਤਾਂ ਅੱਜ ਕਿਹਾ ਏ ਦੋਸਤੋ, ਮੈਂ ਤਾਂ ਪਿਛਲੇ ਪੰਝੀਆਂ ਵਰ੍ਹਿਆਂ ਤੋਂ ਇਹੀ ਕਹਿ ਰਹੀ ਹਾਂ।"[4]

ਇਹ ਤਾਂ ਠੀਕ ਹੈ ਉਕਤ ਸੋਚ ਅਜੀਤ ਕੌਰ ਦੀ ਜ਼ਮੀਰ ਦੀ ਆਵਾਜ਼ (Voice of conscience) ਵਿੱਚੋਂ ਉਪਜੀ ਸੀ ਪਰ ਇਹ ਆਵਾਜ਼ ਉਸ ਦੁਆਰਾ ਗਲਤ ਸੁਣੀਂ ਗਈ। ਇਸੇ ਲਈ ਇਹ ਆਵਾਜ਼- 'ਲੱਗਾ ਕਿ ......' ਸਵੈ ਜੀਵਨੀ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 158

  1. ਉਹੀ, 204
  2. ਉਹੀ, ਪੰ. 57
  3. ਉਹੀ, ਪੰ. 60
  4. ਉਹੀ