ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/162

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ.ਆਈ.ਡੀ. ਵੱਲੋਂ ਕੀਤਾ ਕਾਰਜ ਹੀ ਸਾਹਿਤਕ ਖੋਜ ਲਈ ਲਾਭਦਾਇਕ ਸਿੱਧ ਹੋਇਆ। ਡਾ. ਜੱਗੀ ਦਾ ਗੁਰੂ ਨਾਨਕ ਦੇਵ ਜੀ ਦਾ ਸਿੱਖ ਹੋਣਾ, ਹਿੰਦੂ ਕਾਲਜ ਸੋਨੀਪਤ ਵਿਖੇ ਲੈਕਚਰਾਰ ਵਜੋਂ ਚੋਣ ਦਾ ਕਾਰਨ ਬਣਿਆ। ਜੇਕਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੋਣ ਸਮੇਂ ਤਥਾਤਮਕ ਤੌਰ ਤੇ ਪਹਿਲੋਂ ਹੀ ਕਿਸੇ ਹੋਰ ਦੀ ਚੋਣ ਨਿਰਧਾਰਿਤ ਨਾ ਹੁੰਦੀ ਤਾਂ ਡਾ. ਜੱਗੀ ਸ਼ਾਇਦ ਉਥੋਂ ਹੀ ਸੇਵਾ ਮੁਕਤ ਹੁੰਦਾ। ਫਿਰ ਉਸਦੀਆਂ ਪ੍ਰਾਪਤੀਆਂ ਹੁਣ ਨਾਲੋਂ ਸ਼ਾਇਦ ਭਿੰਨ ਹੁੰਦੀਆਂ। ਜੇਕਰ ਡਾ. ਜੱਗੀ ਨੇ ਆਪਣੀ ਪਹਿਲੀ ਜੀਵਨ-ਸਾਥਣ ਦੀ ਚੋਣ ਆਪਣੇ ਪੱਧਰ ਤੇ ਕੀਤੀ ਹੁੰਦੀ ਤਾਂ ਵੀ ਉਸਦਾ ਜੀਵਨ ਹੋਰ ਹੋਣਾ ਸੀ। ਡਾ. ਜੱਗੀ ਆਪਣੇ ਗਾਡ-ਫਾਦਰ (ਗਿਆਨੀ ਕੁਲਦੀਪ ਸਿੰਘ ਕੋਹਲੀ) ਉੱਪਰ ਭਰੋਸਾ ਕਰਕੇ ਆਪਣੇ ਭਵਿੱਖ ਦੀ ਨੁਹਾਰ ਹੋਰ ਦੀ ਹੋਰ ਕਰ ਬੈਠਾ। ਤਦ ਉਸਨੂੰ ‘ਹਾਲੀ' ਦਾ ਸ਼ਿਅਰ ਯਾਦ ਆਇਆ:———

ਜਹਾਂ ਮੇਂ ਹਾਲੀ ਕਿਸੀ ਪਿ ਅਪਨੇ ਸਿਵਾ ਭਰੋਸਾ ਨਾ ਕੀਜੀਏਗਾ,
ਯੇ ਭੇਦ ਹੈ ਅਪਨੀ ਜ਼ਿੰਦਗੀ ਕਾ, ਬਸ ਇਸ ਕਾ ਚਰਚਾ ਨ ਕੀਜੀਏਗਾ।[1]
ਫਿਰ ਜੱਗੀ ਨੇ ਅੱਗੋਂ ਲਈ ਇਹ ਸਿੱਖਿਆ ਲੜ ਬੰਨ੍ਹ ਲਈ-
‘ਆਪਣੀ ਹੋਣੀ ਦਾ ਸਵਾਮੀ ਮੈਨੂੰ ਆਪ ਬਣਨਾ ਚਾਹੀਦਾ ਹੈ।
ਤੇ, ਬਸ ਉਸ ਦਿਨ ਤੋਂ ਕਿਸੇ ਦੀ ਸਹਾਇਤਾ ਜਾਂ ਸਰਪ੍ਰਸਤੀ ਲੈਣ ਪ੍ਰਤਿ ਮੈਂ ਬੇਰੁਖ ਹੋ ਗਿਆ।'

ਅਸਤਿੱਤਵਵਾਦ ਵਿਅਕਤੀਆਂ ਨੂੰ ਆਪਣੀ ਮਰਜ਼ੀ ਨਾਲ ਬਿਨਾਂ ਕਿਸੇ ਬਾਹਰੀ ਦਬਾਅ ਦੇ ਸੁਤੰਤਰ ਫੈਸਲੇ ਲੈਣ ਦਾ ਸੰਦੇਸ਼ ਦਿੰਦਾ ਹੈ, ਇਸ ਵਾਦ ਅਨੁਸਾਰ ਬੰਦਾ ਤਾਂ ਪਹਿਲਾਂ ਕੇਵਲ ‘ਹੈ' ਹੁੰਦਾ ਹੈ, ਆਪਣਾ ਆਪ ਨਾਲ ਟਕਰਾਉਂਦਾ ਹੈ, ਸੰਸਾਰ ਦੀ ਆਪਾ ਧਾਪੀ ਵਿੱਚ ਅੱਗੇ ਵਧਦਾ ਹੈ ਅਤੇ ਫਿਰ ਆਪਣੇ ਆਪ ਨੂੰ ਪਰਿਭਾਸ਼ਤ ਕਰਦਾ ਹੈ।'

ਸਾਰਤਰ ਦਾ ਵਿਚਾਰ ਹੈ 'Human presence in the world in not a form of being, but a form of doing, of choosing and making itself.[2]

ਆਪਣੀ ਹੋਣੀ ਦਾ ਸਵਾਮੀ ਹੀ ਅਸਤਿਤਵਵਾਦੀ ਅਖਵਾਉਂਦਾ ਹੈ। ਉਪਰੋਕਤ ਘਟਨਾ ਤੋਂ ਬਾਅਦ ਜੱਗੀ ਹਮੇਸ਼ਾ ਆਪਣੇ ਫ਼ੈਸਲੇ ਆਪ ਲੈਂਦਾ ਰਿਹਾ। ਆਪਣੀ ਪਹਿਲੀ ਪਤਨੀ 'ਰਾਜ’ ਦੀ ਬਿਮਾਰੀ ਕਾਰਨ ਹੋਈ ਮੌਤ ਤੋਂ ਬਾਅਦ ਉਸਨੇ ਤੁਰੰਤ ਸ਼ਾਦੀ ਕਰਵਾਉਣ ਦਾ ਫ਼ੈਸਲਾ ਇਨ੍ਹਾਂ ਸ਼ਬਦਾਂ ਵਿੱਚ ਕੀਤਾ:———

'ਮੈਂ ਸਮਾਜ ਦੀ ਦਿਖਾਵਟੀ ਹਮਦਰਦੀ ਨੂੰ ਪਾਸੇ ਕਰਕੇ ਫ਼ੈਸਲਾ ਕਰ ਲਿਆ ਕਿ ਵਿਆਹ ਕਰਨਾ ਹੈ ਅਤੇ ਇਸ ਫੈਸਲੇ ਨੂੰ ਸਿਰੇ ਚੜ੍ਹਾਉਣ ਵਿੱਚ ਕਿਸੇ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 162

  1. ਰਤਨ ਸਿੰਘ ਜੱਗੀ (ਡਾ.), ਅਮਲ ਜਿ ਕੀਤੇ ਦੁਨੀ ਵਿਚਿ, ਗੁਰ ਰਤਨ ਪਬਲਿਸ਼ਰਜ਼, ਪਟਿਆਲਾ, 2005, ਪੰ. 87.
  2. H.J Blackham, Six Existential Thinkers, (Sartre) P. 129